ਨਗਰ ਨਿਗਮ ਵਿੱਚ ਇਕੱਲਾ ਸੁਨੀਲ ਮਹਾਜਨ ਨਹੀਂ ਸੈਂਕੜੇ ਭ੍ਰਿਸ਼ਟ ਅਧਿਕਾਰੀ ਤੇ ਕਰਮਚਾਰੀ ਹਨ-ਰਜਿੰਦਰ ਸ਼ਰਮਾ

Spread the love

 

ਵਿਭਾਗ ਵਿੱਚ ਭ੍ਰਿਸ਼ਟਾਚਾਰੀਆਂ ਦੀਆਂ ਫਾਇਲਾਂ,ਫਾਈਲਾਂ ਵਿੱਚ ਦੱਬ ਕੇ ਰਹਿ ਜਾਂਦੀਆਂ ਹਨ

ਕਿਹਾ,ਸਖ਼ਤੀ ਨਾ ਹੋਵੇ ਕਾਰਵਾਈ ਤਾਂ ਕਈ ਨਾਮ ਹੋ ਸਕਦੇ ਹਨ ਜੱਗ ਜ਼ਾਹਿਰ
ਅੰਮ੍ਰਿਤਸਰ,14 ਦਸੰਬਰ (ਅਰਵਿੰਦਰ ਵੜੈਚ)- ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨਗਰ ਨਿਗਮ ਅੰਮ੍ਰਿਤਸਰ ਦੇ ਅਧਿਕਾਰੀ ਸੁਨੀਲ ਮਹਾਜਨ ਨੂੰ ਸਲਾਖਾਂ ਪਿੱਛੇ ਭੇਜਿਆ ਗਿਆ। ਪਰ ਨਗਰ ਨਿਗਮ ਦੇ ਵੱਖ-ਵੱਖ ਵਿਭਾਗਾਂ ਵਿੱਚ ਹੋਰ ਦਰਜਨਾਂ ਅਧਿਕਾਰੀ ਤੇ ਕਰਮਚਾਰੀ ਹਨ,ਜਿਹੜੇ ਦੋਨਾਂ ਹੱਥਾਂ ਨਾਲ ਸਰਕਾਰ ਦੇ ਵਿਭਾਗ ਨੂੰ ਲੁੱਟ ਕੇ ਚੂੰਨਾ ਲਗਾ ਰਹੇ ਹਨ। ਪ੍ਰਾਈਵੇਟ ਲੋਕਾਂ ਦੇ ਉਦਮਾਂ ਸਦਕਾ ਅਧਿਕਾਰੀ ਸੁਨੀਲ ਮਹਾਜਨ ਤੇ ਕਨੂੰਨੀ ਕਾਰਵਾਈ ਕੀਤੀ ਗਈ ਪਰ ਨਿਗਮ ਵਿੱਚ ਅਨੇਕਾਂ ਘੁਟਾਲੇ ਹੋਣ ਦੇ ਬਾਵਜੂਦ ਮਿਲੀਭੁਗਤ ਦੇ ਚਲਦਿਆਂ ਫਾਈਲਾਂ ਨੂੰ ਫਾਈਲਾਂ ਵਿੱਚ ਹੀ ਦੱਬ ਦਿੱਤਾ ਜਾਂਦਾ ਹੈ। ਨਗਰ ਨਿਗਮ ਹਾਊਸ ਵਿੱਚ ਲੋਕਾਂ ਵੱਲੋਂ ਚੁਣੇ ਨੁਮਾਇੰਦਿਆਂ ਸਮੇਤ ਵਿਭਾਗ ਦੇ ਉੱਚ ਅਧਿਕਾਰੀ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਵਿੱਚ ਕਈ ਅਹਿਮ ਭੂਮਿਕਾ ਅਦਾ ਨਹੀਂ ਕਰ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਰ ਟੀ ਆਈ ਐਕਟੀਵਿਸਟ ਰਜਿੰਦਰ ਸ਼ਰਮਾ ਵੱਲੋਂ ਕੀਤਾ ਗਿਆ।
ਰਜਿੰਦਰ ਸ਼ਰਮਾ ਨੇ ਕਿਹਾ ਕਿ ਐਮਟੀਪੀ ਵਿਭਾਗ ਦੇ 5 ਏ.ਟੀ.ਪੀ ਖ਼ਿਲਾਫ਼ ਕਾਰਵਾਈ ਕਰਨ ਲਈ ਨਗਰ ਨਿਗਮ ਹਾਊਸ ਵਿੱਚ ਮਤਾ ਪਾ ਕੇ ਸਰਕਾਰ ਨੂੰ ਭੇਜਿਆ ਗਿਆ। ਪਰ ਇਨ੍ਹਾਂ ਅਧਿਕਾਰੀਆਂ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਿਆ। ਨਗਰ ਨਿਗਮ ਦੇ ਵਿੱਚ ਪੀ. ਐੱਫ ਘੁਟਾਲੇ ਦੀ ਜਾਂਚ ਦੇ ਦੌਰਾਨ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਘੋਟਾਲੇ ਦੀ ਰਕਮ ਨਾਂਵਾਂ ਸਮੇਤ ਜੱਗ ਜ਼ਾਹਰ ਕੀਤੀ ਗਈ। ਪਰ ਘੁਟਾਲੇਬਾਜ਼ ਅੱਜ ਵੀ ਆਪਣੀਆਂ ਸੀਟਾਂ ਤੇ ਬਰਕਰਾਰ ਹਨ। ਐਮ.ਟੀ.ਪੀ ਵਿਭਾਗ ਵਿਚ ਜਾਲੀ ਐਨ.ਓ.ਸੀ ਜ਼ਰੀਏ ਲੱਖਾਂ ਦਾ ਚੂੰਨਾ ਲਗਾਇਆ ਗਿਆ। ਪਰ ਅਰੋਪੀ ਅਜੇ ਵੀ ਪੁਲਿਸ ਸ਼ਿਕੰਜੇ ਤੋਂ ਬਾਹਰ ਹਨ। ਨਗਰ ਨਿਗਮ ਆਟੋ ਵਰਕਸ਼ਾਪ ਦੇ ਵਿੱਚ ਛਾਪੇਮਾਰੀ ਦੌਰਾਨ ਨਗਰ ਨਿਗਮ ਦੀ ਵਿਜੀਲੈਂਸ ਕਮੇਟੀ ਵੱਲੋਂ ਹੋ ਰਹੇ ਘੁਟਾਲੇ ਜਾਹਿਰ ਕੀਤੇ ਗਏ। ਪਰ ਕਿਸੇ ਤੇ ਕਾਰਵਾਈ ਹੁੰਦੀ ਨਜ਼ਰ ਨਹੀਂ ਆਈ। ਹਾਲਾਂਕਿ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਵੀ ਬਿਆਨਬਾਜ਼ੀ ਕੀਤੀ ਜਾਂਦੀ ਰਹੀ ਹੈ ਕੇ ਆਟੋ ਵਰਕਸ਼ਾਪ ਵਿੱਚ ਹੁੰਦਾ ਰਿਹਾ,ਪਰ ਵਿਸ਼ੇਸ਼ ਉਪਰਾਲਿਆਂ ਦੇ ਸਦਕਾ ਹਜ਼ਾਰਾਂ ਲੀਟਰ ਤੇਲ ਬਚਾਉਣਾ ਸ਼ੁਰੂ ਕਰ ਦਿੱਤਾ ਗਿਆ। ਪਰ ਦੂਸਰੇ ਪਾਸੇ ਹੁਣ ਵੀ ਆਟੋ ਵਰਕਸ਼ਾਪ ਦੇ ਤੇਲ ਚੋਰੀ ਦੇ ਘਾਲੇ-ਮਾਲੇ ਖਤਮ ਹੁੰਦੇ ਨਜ਼ਰ ਨਹੀਂ ਆ ਰਹੇ ਹਨ। ਅਨੇਕਾਂ ਕਰਮਚਾਰੀਆਂ ਦੀਆਂ ਸਿਰਫ ਹਾਜ਼ਰੀਆਂ ਹੀ ਲਗਦੀਆਂ ਹਨ ਜਦ ਕਿ ਮਿਲੀਭੁਗਤ ਦੇ ਚੱਲਦਿਆਂ ਉਨ੍ਹਾਂ ਵੱਲੋਂ ਕੰਮ ਨਹੀਂ ਕੀਤੇ ਜਾਂਦੇ ਹਨ।
ਰਜਿੰਦਰ ਸ਼ਰਮਾ ਨੇ ਕਿਹਾ ਕਿ ਗੁਰੂ ਨਗਰੀ ਵਿੱਚ ਨਾਜਾਇਜ਼ ਕਬਜ਼ਿਆਂ ਤੇ ਉਸਾਰੀਆਂ ਦਾ ਬੋਲਬਾਲਾ ਹੈ। ਅਗਰ ਅਧਿਕਾਰੀ ਇਮਾਨਦਾਰ ਅਤੇ ਮਿਹਨਤੀ ਹਨ ਤਾਂ ਨਜਾਇਜ ਉਸਾਰਿਆ ਕਬਜ਼ਿਆਂ ਨੂੰ ਰੋਕਿਆ ਕਿਉਂ ਨਹੀਂ ਜਾ ਰਿਹਾ ਹੈ। ਪ੍ਰਾਪਰਟੀ ਟੈਕਸ ਵਿਭਾਗ ਦੇ ਕਈ ਅਧਿਕਾਰੀਆਂ ਵੱਲੋਂ ਆਮ ਜਨਤਾ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਪਰ ਲੱਖਾਂ ਰੁਪਏ ਦਾ ਭੁਗਤਾਨ ਲੈਣ ਵਾਲੇ ਵੱਡੇ ਵੱਡੇ ਮਗਰਮੱਛਾਂ ਉਪਰ ਆਪਸੀ ਮਿਲੀ-ਭੁਗਤ ਚਲਦਿਆਂ ਸਿੰਕਜਾ ਨਹੀਂ ਕੱਸਿਆ ਜਾ ਰਿਹਾ। ਸਾਬਕਾ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਐਮ.ਟੀ.ਪੀ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਇੱਕ ਦਿਨ ਵਿੱਚ ਇੱਕ ਦਰਜਨ ਤੋਂ ਵੱਧ ਨਾਜਾਇਜ਼ ਇਮਾਰਤਾਂ ਤੇ ਕਾਰਵਾਈ ਕੀਤੀ ਗਈ। ਪਰ ਹੈਰਾਨੀ ਦੀ ਗੱਲ ਕਿ ਉਹ ਹੀ ਨਾਜਾਇਜ਼ ਇਮਾਰਤਾਂ ਬਣ ਕੇ ਤਿਆਰ ਹੋ ਚੁੱਕੀਆਂ ਹਨ। ਹਾਈਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਵੀ ਸੈਂਕੜੇ ਨਜਾਇਜ਼ ਤਰੀਕੇ ਨਾਲ ਹੋਟਲ ਤਿਆਰ ਹੋ ਚੁੱਕੇ ਹਨ ਅਤੇ ਹੋ ਵੀ ਰਹੇ ਹਨ। ਸੈਂਕੜੇ ਲੋਕਾਂ ਨੂੰ ਜਨਮ ਤੇ ਮੌਤ ਦਾ ਸਰਟੀਫਿਕੇਟ ਲੈਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੋਰ ਮੌਰੀ ਰਸਤੇ ਸਰਟੀਫਿਕੇਟ ਕੁਝ ਦਿਨਾਂ ਵਿੱਚ ਤਿਆਰ ਹੋ ਕੇ ਮਿਲ ਜਾਂਦੇ ਹਨ ਆਮ ਜਨਤਾ ਨੂੰ ਕਈ ਕਈ ਮਹੀਨੇ ਬਾਅਦ ਵੀ ਸਾਟੀਫਕੇਟ ਨਸੀਬ ਨਹੀ ਹੋ ਰਹੇ ਹਨ। ਸ਼ਰਮਾ ਨੇ ਕਿਹਾ ਕਿ ਨਗਰ ਨਿਗਮ ਦੇ ਵਿਭਾਗਾਂ ਵਿਚ ਇਕੱਲਾ ਸੁਨੀਲ ਮਹਾਜਨ ਹੀ ਨਹੀਂ ਉਸ ਦੇ ਨਾਲ ਦੇ ਕਈ ਭ੍ਰਿਸ਼ਟਾਚਾਰ ਅਧਿਕਾਰੀ ਤੇ ਕਰਮਚਾਰੀ ਬੇਖੌਫ ਹੋ ਕੇ ਦੋਨਾਂ ਹੱਥਾਂ ਨਾਲ ਨਗਰ ਨਿਗਮ ਦੇ ਗਲੇ ਨੂੰ ਚੂਨਾ ਲਗਾ ਰਹੇ ਹਨ। ਸ਼ਰਮਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਧਿਕਾਰੀਆਂ ਨੂੰ ਨੱਥ ਪਾਉਣ ਲਈ ਸਰਕਾਰਾਂ ਸਮੇਤ ਵਿਜੀਲੈਂਸ ਅਤੇ ਸੀ ਆਈ ਡੀ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਵਿਸ਼ੇਸ਼ ਰਣਨੀਤੀ ਦੇ ਤਹਿਤ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਹੈ।


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads