5 ਜਨਵਰੀ ਦਾ ਦਿਨ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਨਿਰਾਸ਼ਾਜਨਕ ਰਿਹਾ

Spread the love

ਦੇਸ਼ ਦੇ ਮੁਖੀ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਪ੍ਰਤੀ ਪੁਖ਼ਤਾ ਪ੍ਰਬੰਧ ’ਚ ਕੋਤਾਹੀ ਅਤੇ ਉਸ ਦਾ ਰਾਹ ਰੋਕਣਾ ਤਰਕਸੰਗਤ ਨਹੀਂ
ਪੰਜਾਬ ਸਰਕਾਰ ਅਤੇ ਕਿਸਾਨ ਆਗੂ ਕੇਂਦਰ ਨਾਲ ਟਕਰਾਓ ਦੀ ਥਾਂ ਪੰਜਾਬ ਅਤੇ ਕਿਸਾਨੀ ਦੇ ਵਿਕਾਸ ਬਾਰੇ ਚਿੰਤਾ ਕਰਨ

ਅੰਮ੍ਰਿਤਸਰ 6 ਜਨਵਰੀ (ਰਾਜਿੰਦਰ ਧਾਨਿਕ ) : ਭਾਰਤੀ ਜਨਤਾ ਪਾਰਟੀ ਵੱਲੋਂ ਫ਼ਿਰੋਜਪੁਰ ਵਿਖੇ ਕੀਤੀ ਜਾ ਰਹੀ ਰੈਲੀ ਦੇ ਰੱਦ ਹੋਣ ਨਾਲ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਇਸ ਮੌਕੇ ਪੰਜਾਬ ਦੇ ਵਿਕਾਸ ਲਈ ਕੀਤੇ ਜਾਣ ਵਾਲੇ ਐਲਾਨਾਂ ਅਤੇ ਵਿਕਾਸ ਕਾਰਜਾਂ ਦੀ ਆਸ ਲਗਾਈ ਬੈਠੇ ਪੰਜਾਬ ਵਾਸੀਆਂ ਨੂੰ ਗਹਿਰਾ ਧੱਕਾ ਲੱਗਿਆ ਹੈ। ਬੇਸ਼ੱਕ ਇਹ ਰੈਲੀ ਮੌਸਮ ਦੀ ਖ਼ਰਾਬੀ ਤੋਂ ਇਲਾਵਾ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਵਿਰੋਧ ’ਚ ਦਿਖਾਏ ਜਾ ਰਹੇ ਤੇਵਰਾਂ ਵਜੋਂ ਪ੍ਰਧਾਨ ਮੰਤਰੀ ਦਾ ਰਸਤਾ ਰੋਕੇ ਜਾਣ ਨਾਲ ਪੈਦਾ ਹੋਈ ਸਥਿਤੀ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਵੱਲੋਂ ਨਾ ਸੰਭਾਲ ਸਕਣ ਕਾਰਨ ਰੱਦ ਕੀਤੀ ਗਈ । ਰੈਲੀ ਵਿਚ ਸ਼ਾਮਿਲ ਹੋਣ ਪੰਜਾਬ ਆਏ ਪ੍ਰਧਾਨ ਮੰਤਰੀ ਦਾ ਇਕ ਧਿਰ ਵੱਲੋਂ ਰਾਹ ਰੋਕਣਾ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਸੁਰੱਖਿਅਤ ਲਾਂਘੇ ਦਾ ਪੁਖ਼ਤਾ ਪ੍ਰਬੰਧ ਨਾ ਕਰ ਸਕਣਾ ਕਿਸੇ ਤਰਾਂ ਵੀ ਤਰਕਸੰਗਤ ਨਹੀਂ ਕਿਹਾ ਜਾ ਸਕਦਾ। ਸੰ‌ਵਿਧਾਨ ਸਾਨੂੰ ਰੋਸ ਮੁਜ਼ਾਹਰਾ ਕਰਨ ਦਾ ਹੱਕ ਦਿੰਦਾ ਹੈ ਪਰ ਸ਼ਾਂਤਮਈ ਅਤੇ ਕਿਸੇ ਅੱਗੇ ਰੁਕਾਵਟਾਂ ਖੜੇ ਕੀਤੇ ਬਗੈਰ । ਪ੍ਰਧਾਨ ਮੰਤਰੀ ਦਾ ਰਸਤਾ ਰੋਕ ਕੇ ਕਿਸਾਨ ਆਗੂਆਂ ਤੇ ਧਰਨਾਕਾਰੀਆਂ ਨੇ ਜਿੱਥੇ ਪੰਜਾਬ ਦੀ ਆਰਥਿਕਤਾ ਤੇ ਵਿਕਾਸ ਨੂੰ ਵੱਡੀ ਸੱਟ ਮਾਰੀ ਹੈ ਉੱਥੇ ਹੀ ਪੰਜਾਬੀਆਂ ਦੇ ਸਦਾਚਾਰ ਦੇ ਗੁਣਾਂ, ਕਦਰਾਂ ਕੀਮਤਾਂ ਅਤੇ ਪੰਜਾਬੀਅਤ ਨੂੰ ਵੀ ਦਿਨ ਦਿਹਾੜੇ ਤਿਲਾਂਜਲੀ ਦਿੰਦਿਆਂ ਆਪਣੇ ਅੰਦਰ ਨੈਤਿਕ ਪਤਨ ਦਾ ਮੁਜ਼ਾਹਰਾ ਕੀਤਾ ਹੈ। ਇਹ ਮੋਦੀ ਅਤੇ ਸਮੂਹ ਪੰਜਾਬੀਆਂ ਲਈ ਨਮੋਸ਼ੀ ਵਾਲੀ ਗਲ ਹੈ। ਕਿਸਾਨੀ ਦੇ ਨਾਮ ’ਤੇ ਵੱਖ ਵੱਖ ਥਾਂਵਾਂ ’ਤੇ ਭਾਜਪਾ ਕਾਰਕੁਨਾਂ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਹੁਸੈਨੀਵਾਲਾ ਜਾ ਰਹੇ ਦੇਸ਼ ਦੇ ਮੁਖੀ ਪ੍ਰਧਾਨ ਮੰਤਰੀ ਦਾ ਰਾਹ ਰੋਕਦਿਆਂ ਉਨ੍ਹਾਂ ਨੂੰ ਰੈਲੀ ਤਕ ਨਾ ਜਾਣ ਦੇਣ ’ਤੇ ਅੜੇ ਰਹਿ ਕੇ ਇਨ੍ਹਾਂ ਲੋਕਾਂ ਨੇ ਲੋਕਤੰਤਰ ਨੂੰ ਸ਼ਰਮਸਾਰ ਕੀਤਾ ਹੈ। ਰੈਲੀ ਨੂੰ ਅਸਫਲ ਕਰਕੇ ਕਿਸਾਨ ਆਗੂਆਂ ਨੇ ਕੋਈ ਮਾਅਰਕਾ ਨਹੀਂ ਮਾਰਿਆ ਸਗੋਂ ਆਪਣੀ ਨਾ ਸਮਝੀ ਦਾ ਹੀ ਸਬੂਤ ਦਿੱਤਾ ਹੈ। ਕਿਸਾਨ ਆਗੂਆਂ ਨੂੰ ਚਿੰਤਨ ਕਰਨ ਦੀ ਲੋੜ ਹੈ, ਅੱਜ ਉਹ ਸ਼ਕਤੀਆਂ ਫਿਰ ਕਾਮਯਾਬ ਰਹੀਆਂ ਜੋ ਪੰਜਾਬ ਵਿਚ ਅਮਨ ਸ਼ਾਂਤੀ ਅਤੇ ਵਿਕਾਸ ਨਹੀਂ ਚਾਹੁੰਦੀਆਂ ਅਤੇ ਆਪਣੇ ਸਿਆਸੀ ਮੁਫ਼ਾਦ ਲਈ ਕੇਂਦਰ ਅਤੇ ਪੰਜਾਬ ਵਿਚ ਟਕਰਾਅ ਦੀ ਸਥਿਤੀ ਚਾਹੁੰਦੇ ਹਨ। ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਦਾ ਰਾਹ ਰੋਕਣ ਪਿੱਛੇ ਪੰਜਾਬ ਸਰਕਾਰ ਦੀ ਸੁਰੱਖਿਆ ’ਚ ਕੋਤਾਹੀ ਸਾਫ਼ ਨਜ਼ਰ ਆ ਰਹੀ ਹੈ। ਬੇਸ਼ੱਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੋਈ ਕਮੀ ਨਾ ਹੋਣ ਅਤੇ ਹਾਜ਼ਰੀਨ ਦੀ ਕਮੀ ਨੂੰ ਰੈਲੀ ਰੱਦ ਕਰਨ ਦਾ ਕਾਰਨ ਦੱਸਿਆ ਗਿਆ, ਪਰ ਫਿਰ ਵੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਤਾਇਨਾਤ ਪੰਜਾਬ ਪੁਲੀਸ ਦੇ ਕਈ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਉਸੇ ਅਸਥਾਨ ’ਤੇ ਪ੍ਰਦਰਸ਼ਨਕਾਰੀਆਂ ਨਾਲ ਚਾਹ ਦੀਆਂ ਚੁਸਕੀਆਂ ਲੈਣ ਦੀ ਤਸਵੀਰਾਂ ਦਾ ਸਾਹਮਣੇ ਆਉਣਾ ਪੁਲੀਸ ਦੀ ਸ਼ੱਕੀ ਭੂਮਿਕਾ ਬਾਰੇ ਕਈ ਸਵਾਲ ਖੜੇ ਕਰ ਗਏ ਹਨ। ਬਿਨਾ ਸ਼ੱਕ ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਨੇ ਮੁੱਖ ਮੰਤਰੀ ਨੂੰ ਪੂਰੀ ਤਰਾਂ ਪ੍ਰਭਾਵਹੀਣ ਬਣਾ ਦਿੱਤਾ ਹੋਇਆ ਹੈ। ਜਿਸ ਕਾਰਨ ਪੰਜਾਬ ਸਰਕਾਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਪ੍ਰਤੀ ਪ੍ਰਭਾਵਸ਼ਾਲੀ ਕਦਮ ਚੁੱਕਣ ’ਚ ਨਾਕਾਮ ਰਿਹਾ। ਕਾਨੂੰਨੀ ਮਸ਼ੀਨਰੀ ਪ੍ਰਤੀ ਮੁੱਖ ਮੰਤਰੀ ਦੀ ਬੇਵਸੀ ਕਾਰਨ ਪ੍ਰਧਾਨ ਮੰਤਰੀ ਦੇ ਕਾਫ਼ਲੇ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਤਾਂ ਉਸ ਦੇ ਨਤੀਜੇ ਵਜੋਂ ਪੰਜਾਬ ਦਾ ਮਾਹੌਲ ਹੋਰ ਜ਼ਿਆਦਾ ਖ਼ਰਾਬ ਹੋ ਜਾਣਾ ਸੀ, ਜਿਸ ਦਾ ਖ਼ਮਿਆਜ਼ਾ ਸੰਤਾਪ ਦੇ ਰੂਪ ’ਚ ਪੰਜਾਬ ਅਤੇ ਖ਼ਾਸਕਰ ਸਿੱਖ ਭਾਈਚਾਰੇ ਨੂੰ ਭੁਗਤਣਾ ਪੈਦਾ।
ਪੰਜਾਬ ਇਕ ਸਰਹੱਦੀ ਸੂਬਾ ਹੈ। ਇੱਥੋਂ ਦੇ ਲੋਕਾਂ ਖ਼ਾਸਕਰ ਸਿੱਖ ਭਾਈਚਾਰੇ ਨੇ ਦੇਸ਼ ਦੀ ਸੁਰੱਖਿਆ ਲਈ ਹਮੇਸ਼ਾਂ ਅੱਗੇ ਹੋਕੇ ਕੁਰਬਾਨੀਆਂ ਦਿੱਤੀਆਂ ਹਨ। ਪੰਜਾਬ, ਪੰਜਾਬੀਅਤ ਅਤੇ ਸਿੱਖਾਂ ਦੀਆਂ ਦਹਾਕਿਆਂ ਤੋਂ ਲਮਕਦੀਆਂ ਮੰਗਾਂ ਵਲ ਕਿਸੇ ਵੀ ਸਿਆਸੀ ਧਿਰ ਨੇ ਕੋਈ ਧਿਆਨ ਨਹੀਂ ਦਿੱਤਾ। ਕੁਝ ਸਿੱਖ ਚਿੰਤਕਾਂ ਵੱਲੋਂ ਕੇਂਦਰ ਤਕ ਪਹੁੰਚ ਕਰਦਿਆਂ ਉਸ ਨਾਲ ਸੰਵਾਦ ਰਚਾਉਣ ਦੀ ਪਹਿਲ ਕਦਮੀ ਜ਼ਰੂਰ ਕੀਤੀ ਜਾਂਦੀ ਰਹੀ। ਜਿਸ ਪ੍ਰਤੀ ਪ੍ਰਧਾਨ ਮੰਤਰੀ ਮੋਦੀ ਦੀ ਟੀਮ ਵੱਲੋਂ ਸਿੱਖ ਭਾਈਚਾਰੇ ਦੀ ਨਬਜ਼ ਪਛਾਣਦਿਆਂ ਹਾਂ ਪੱਖੀ ਹੁੰਗਾਰਾ ਭਰਨਾ ਇਹ ਸਪਸ਼ਟ ਕਰਦਾ ਹੈ ਕਿ ਇਤਿਹਾਸਕ ਅਤੇ ਰਾਜਨੀਤਿਕ ਪੱਖੋਂ ਅਹਿਮੀਅਤ ਰੱਖਣ ਵਾਲੇ ਪੰਜਾਬ ਨਾਲ ਕੇਂਦਰ ਦੀ ਮੋਦੀ ਸਰਕਾਰ ਟਕਰਾਓ ਨਹੀਂ ਸਹੇੜਨਾ ਚਾਹੁੰਦਾ ਸਗੋਂ ਮੌਜੂਦਾ ਕੇਂਦਰ ਸਰਕਾਰ ਪੰਜਾਬ ਦੀ ਊਰਜਾ ਅਤੇ ਹੁਨਰ ਦੀ ਵਰਤੋਂ ਦੇਸ਼ ਦੇ ਵਿਕਾਸ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਪ੍ਰਤੀ ਚਾਹਵਾਨ ਹੈ। ਪ੍ਰਧਾਨ ਮੰਤਰੀ ਨੇ ਪੰਜਾਬੀਆਂ ਖ਼ਾਸਕਰ ਸਿੱਖ ਭਾਈਚਾਰੇ ਦੀ ਨਰਾਜ਼ਗੀ ਦੂਰ ਕਰਨ ਲਈ ਬਹੁਤ ਕੁਝ ਕੀਤਾ ਹੈ। ਸਿੱਖ ਸਿਆਸੀ ਕੈਦੀਆਂ ਦੀ ਰਿਹਾਈ, ਨਵੰਬਰ ’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਲਾਖ਼ਾਂ ਪਿੱਛੇ ਸੁੱਟਣ, ਗੁ: ਕਰਤਾਰਪੁਰ ਲਾਂਘਾ ਖੋਲ੍ਹਣ, ਸ੍ਰੀ ਗੁਰੂ ਰਾਮਦਾਸ ਲੰਗਰ ਤੋਂ ਜੀ ਐਸ ਟੀ ਹਟਾਉਣ, ਕਾਲੀ ਸੂਚੀ ਖ਼ਤਮ ਕਰਨ ਵਰਗੇ ਅਨੇਕਾਂ ਕਾਰਜ ਸ੍ਰੀ ਮੋਦੀ ਦੇ ਹਿੱਸੇ ਹੀ ਆਏ ਹਨ। ਪ੍ਰਧਾਨ ਮੰਤਰੀ ਮੋਦੀ ਇਕ ਦੂਰਅੰਦੇਸ਼ੀ ਤੇ ਦ੍ਰਿੜ੍ਹ ਵਿਅਕਤੀ ਹਨ । ਮੋਦੀ ਸਰਕਾਰ ਕਿਸਾਨਾਂ ਨਾਲ ਟਕਰਾਅ ਨਹੀਂ ਚਾਹੁੰਦੀ, ਕਿਸਾਨੀ ਮਾਮਲੇ ਅਤੇ ਵਿਵਾਦਿਤ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਮਿਲਵਰਤਨ ਅਤੇ ਨਰਮੀ ਦਿਖਾਉਂਦਿਆਂ ਗੱਲਬਾਤ ਦਾ ਰਸਤਾ ਅਪਣਾਇਆ ਗਿਆ, ਜਿਸ ਦਾ ਹਰੇਕ ਸੂਝਵਾਨ ਨੇ ਸਵਾਗਤ ਕੀਤਾ। ਉਮੀਦ ਹੈ ਕਿ ਫ਼ਿਰੋਜਪੁਰ ਰੈਲੀ ਦੇ ਵਿਫਲ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ ਦਾ ਹਿਰਦਾ ਬੜਾ ਵਿਸ਼ਾਲ ਹੈ, ਚੰਦ ਬੰਦਿਆਂ ਦੇ ਵਿਰੋਧ ਨੂੰ ਨਜ਼ਰਅੰਦਾਜ਼ ਕਰਦਿਆਂ ਉਹ ਪੰਜਾਬ ਦੇ ਲਈ ਉਲੀਕੇ ਕਾਰਜਾਂ ਨੂੰ ਜਲਦ ਨਤੀਜਿਆਂ ਤਕ ਪਹੁੰਚਾਉਣਗੇ।
ਫ਼ਿਰੋਜਪੁਰ ਰੈਲੀ ਪ੍ਰਤੀ ਬੀਤੇ ਦਿਨਾਂ ਤੋਂ ਪੰਜਾਬ ’ਚ ਵੱਡੀ ਚਰਚਾ ਇਹੀ ਰਹੀ ਕਿ ਪ੍ਰਧਾਨ ਮੰਤਰੀ ਮੋਦੀ ਤੋਂ 4275 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਰਾਹੀਂ ਪੰਜਾਬ ਨੂੰ ਵੱਡੇ ਪੈਕੇਜ ਵਜੋਂ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਤੋਂ ਇਲਾਵਾ ਪੰਜਾਬ ਦੀਆਂ ਪਰੰਪਰਾਗਤ ਮੰਗਾਂ ਮੰਨ ਲਏ ਜਾਣ ਦੀ ਪੂਰੀ ਆਸ ਸੀ। ਜਿਸ ’ਚ ਚੰਡੀਗੜ੍ਹ ਪੰਜਾਬ ਨੂੰ ਦੇਣ, ਦਰਿਆਈ ਪਾਣੀਆਂ ਦੇ ਮਾਮਲੇ ’ਤੇ ਵਿਚਾਰ ਕਰਨ, ਕਿਸਾਨਾਂ ਦਾ ਅਤੇ ਪੰਜਾਬ ਦਾ ਕਰਜ਼ਾ ਮੁਆਫ਼ ਕਰਨ, ਬੰਦੀ ਸਿੰਘਾਂ ਦੀ ਰਿਹਾਈ, ਸਿੱਖ ਪੰਥ ਦੀਆਂ ਚਿਰੋਕਣੀ ਮੰਗਾਂ ਦਾ ਸਥਾਈ ਹੱਲ ਕਰਨਾ ਵੀ ਸ਼ਾਮਿਲ ਹੈ। ਰੈਲੀ ’ਚ ਕੀਤੇ ਜਾਣ ਵਾਲੇ ਐਲਾਨਾਂ ਨਾਲ ਗੁਰੂ ਨਗਰੀ ਅੰਮ੍ਰਿਤਸਰ ਨੂੰ ਕਾਫ਼ੀ ਲਾਭ ਪੁੱਜਣਾ ਸੀ। ਸੜਕਾਂ ਦੀ ਮਜ਼ਬੂਤੀ ਵਿਕਾਸ ਲਈ ਜ਼ਰੂਰੀ ਸਾਧਨ ਹੈ। 39,500 ਕਰੋੜ ਦੀ ਲਾਗਤ ਵਾਲੀ 669 ਕਿੱਲੋਮੀਟਰ ਦਿਲੀ- ਅੰਮ੍ਰਿਤਸਰ- ਕਟੜਾ ਐਕਸਪ੍ਰੈਸਵੇਅ ਪੰਜਾਬ ਦੇ ਵਿਕਾਸ ਅਤੇ ਧਾਰਮਿਕ ਕੇਂਦਰ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਤਰਨਤਾਰਨ ਅਤੇ ਵੈਸ਼ਨੋ ਦੇਵੀ ( ਕਟੜਾ ) ਤਕ ਪਹੁੰਚਣ ਲਈ ਮੀਲ ਪੱਥਰ ਦਾ ਕੰਮ ਕਰਨਾ ਸੀ। ਸਿਹਤ ਸਹੂਲਤਾਂ ਅਤੇ ਫ਼ਿਰੋਜਪੁਰ ਸਮੇਤ ਪੰਜਾਬ ਨੂੰ ਕੈਂਸਰ ਤੋਂ ਨਿਜਾਤ ਲਈ 490 ਕਰੋੜ ਦੀ ਪੀਜੀਆਈ ਸੈਟੇਲਾਈਟ ਸੈਂਟਰ, ਮੁਹਾਲੀ ਵਿਖੇ ਮੈਡੀਕਲ ਕਾਲਜ ਨੂੰ ਮਨਜ਼ੂਰੀ ਦੇਣ ਉਪਰੰਤ ਹੁਣ ਹੁਸ਼ਿਆਰਪੁਰ ਅਤੇ ਕਪੂਰਥਲਾ ਵਿਖੇ 325 ਕਰੋੜ ਦੀ ਲਾਗਤ ਨਾਲ 100 ਸੀਟਾਂ ਦੀ ਸਮਰੱਥਾ ਵਾਲੇ ਮੈਡੀਕਲ ਕਾਲਜ, 1700 ਕਰੋੜ ਦੀ ਲਾਗਤ ਨਾਲ ਅੰਮ੍ਰਿਤਸਰ- ਊਨਾ 77 ਕਿੱਲੋਮੀਟਰ ਚਾਰ ਮਾਰਗੀ, 410 ਕਰੋੜ ਰੁਪਏ ਲਾਗਤ ਨਾਲ ਮੁਕੇਰੀਆਂ ਤਲਵਾੜਾ ਰੇਲਵੇ ਲਾਈਨ ਦੀ ਉਸਾਰੀ ਲਈ ਨੀਂਹ ਰੱਖੇ ਜਾਣੇ ਸਨ, ਜਿਨ੍ਹਾਂ ਤੋਂ ਹਾਲ ਦੀ ਘੜੀ ਪੰਜਾਬ ਵਾਂਝਾ ਰਹਿ ਗਿਆ। ਇਨ੍ਹਾਂ ਪ੍ਰਾਜੈਕਟਾਂ ਨਾਲ ਪੰਜਾਬ ਵਿਚ ਸੈਰ ਸਪਾਟੇ ਦੇ ਖੇਤਰ ’ਚ ਜਿੱਥੇ ਵਾਧਾ ਹੋਣਾ ਨਿਸ਼ਚਿਤ ਸੀ ਉੱਥੇ ਹੀ ਆਰਥਿਕਤਾ ਨੂੰ ਵੱਡਾ ਹਲੂਣਾ ਮਿਲਣ ਦੀ ਉਮੀਦ ਸੀ। ਕਿਸਾਨ ਜਥੇਬੰਦੀਆਂ ਵੱਲੋਂ ਦਿਲੀ ਤੋਂ ਵਾਪਸ ਪਰਤਣ ਤੋਂ ਬਾਅਦ ਭਾਜਪਾ ਦੀ ਹਰ ਪਾਸੇ ਤੋਂ ਸਰਗਰਮੀ ਵਧੀ ਹੋਈ ਸੀ। ਭਾਜਪਾ ਰੈਲੀ ਦੀ ਕਾਮਯਾਬੀ ਅਤੇ ਪੰਜਾਬ ਨੂੰ ਇਕ ਨਵੀਂ ਦਿਸ਼ਾ ਦੇਣ ਲਈ ਪੰਜਾਬ ਭਾਜਪਾ ਦੇ ਇੰਚਾਰਜ ਕੇਂਦਰੀ ਮੰਤਰੀ ਗੱਜੇਂਦਰ ਸਿੰਘ ਸ਼ੇਖਾਵਤ ਅਤੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਦਿਨ ਰਾਤ ਇਕ ਕੀਤਾ ਹੋਇਆ ਸੀ। ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਕਈ ਅਹਿਮ ਸ਼ਖ਼ਸੀਅਤਾਂ ਵੱਲੋਂ ਭਾਜਪਾ ਵਿਚ ਕੀਤੀ ਜਾ ਰਹੀ ਸ਼ਮੂਲੀਅਤ ਭਾਜਪਾ ਦੀ ਪੰਜਾਬ ’ਚ ਚੜ੍ਹਤ ਅਤੇ ਵਧ ਰਹੀ ਤਾਕਤ ਨੂੰ ਬਿਆਨ ਕਰ ਰਿਹਾ ਸੀ, ਜਿਸ ਕਾਰਨ ਕਈਆਂ ਰਾਜਸੀ ਪਾਰਟੀਆਂ ਨੂੰ ਔਖ ਮਹਿਸੂਸ ਹੋਣਾ ਕੁਦਰਤੀ ਹੈ। ਅੱਜ ਦੀ ਸਿਆਸਤ ਮੌਕਾ ਪ੍ਰਸਤੀ ਦੀ ਖੇਡ ਬਣ ਕੇ ਰਹਿ ਗਈ ਹੈ। ਅੱਜ ਕਿਸਾਨ ਆਗੂ ਚੋਣ ਲੜਨਾ ਚਾਹੁੰਦੇ ਹਨ ਤਾਂ ਬੇਸ਼ੱਕ ਲੜ ਲੈਣ ਪਰ ਕਿਸੇ ਸਾਜ਼ਿਸ਼ ਦਾ ਹਿੱਸਾ ਬਣ ਕੇ ਪੰਜਾਬ ਦੇ ਵਿਕਾਸ ਦਾ ਰਾਹ ਰੋਕਣ ਦਾ ਉਨ੍ਹਾਂ ਨੂੰ ਕੋਈ ਹੱਕ ਨਹੀਂ, ਇਸ ਦਾ ਜਵਾਬ ਲੋਕ ਕਿਸਾਨ ਆਗੂਆਂ ਅਤੇ ਕਾਂਗਰਸ ਤੋਂ ਜ਼ਰੂਰ ਲੈਣਗੇ। ਕੁਝ ਵੀ ਹੋਵੇ ਕਲ 5 ਜਨਵਰੀ ਦਾ ਦਿਨ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਨਿਰਾਸ਼ਾਜਨਕ ਰਿਹਾ।


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads