ਘੱਟ ਗਿਣਤੀ ਕਮਿਸਨ ਨੇ ਘਰ ਦੀ ਭੰਨਤੋੜ ਅਤੇ ਹੱਤਿਆ ਦੇ ਮਾਮਲੇ ਦਾ ਲਿਆ ਨੋਟਿਸ

Spread the love

ਪੰਜਾਬ ਘੱਟ ਗਿਣਤੀ ਕਮਿਸਨ ਦੇ ਮੈਂਬਰ ਡਾਕਟਰ ਸੁਭਾਸ਼ ਥੋਬਾ, ਡੀਐਸਪੀ ਅਜਨਾਲਾ, ਐਸਐਚਓ ਰਮਦਾਸ ਨੇ ਮੌਕੇ ਦਾ ਮੁਆਇਨਾ ਕੀਤਾ
ਅੰੰਮ੍ਰਿਤਸਰ 17 ਮਾਰਚ (ਪਵਿੱਤਰ ਜੋਤ) : ਰਮਦਾਸ ਦੇ ਪਿੰਡ ਮਾਛੀਵਾਲਾ ਵਿੱਚ ਇਕ ਮਹਿਲਾ ਦੇ ਘਰ ਵਿੱਚ ਵੜ੍ਹ ਕੇ ਘਰ ਦੀ ਭੰਨਤੋੜ ਅਤੇ ਉਸਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਪੰਜਾਬ ਘੱਟ ਗਿਣਤੀ ਕਮਿਸਨ ਦੇ ਚੇਅਰਮੈਨ ਪ੍ਰੋ. ਇਮੈਨੁਅਲ ਨਾਹਰ ਨੇ ਸਖਤ ਨੋਟਿਸ ਲਿਆ ਹੈ। ਪ੍ਰੋ. ਨਾਹਰ ਦੇ ਹੁਕਮਾਂ ’ਤੇ ਕਮਿਸਨ ਦੇ ਮੈਂਬਰ ਡਾਕਟਰ ਸੁਭਾਸ ਥੋਬਾ ਨੇ ਡੀਐਸਪੀ ਅਜਨਾਲਾ ਜਸਬੀਰ ਸਿੰਘ, ਐਸਐਚਓ ਰਾਮਦਾਸ ਮੇਜਰ ਸਿੰਘ ਨੂੰ ਨਾਲ ਲੈ ਕੇ ਪੀੜਤ ਔਰਤ ਦੇ ਬਿਆਨ ਕਲਮਬੰਦ ਕੀਤੇ। ਇਸ ਤੋਂ ਬਾਅਦ ਮਹਿਲਾ ਦੇ ਘਰ ਜਾ ਕੇ ਮੌਕੇ ਦਾ ਜਾਇਜਾ ਲਿਆ।
ਡਾ: ਥੋਬਾ ਨੇ ਦੱਸਿਆ ਕਿ ਕਾਂਤਾ ਨਾਮ ਦੀ ਇਹ ਔਰਤ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਹੈ। ਉਸਦਾ ਪਤੀ ਫੌਜ ਵਿੱਚ ਹੈ। ਕਾਂਤਾ ਆਪਣੇ ਬੱਚਿਆਂ ਨਾਲ ਪਿੰਡ ਮਾਛੀਵਾਲਾ ਵਿੱਚ ਰਹਿੰਦੀ ਹੈ। ਕਾਂਤਾ ਦੇ ਬੇਟੇ ਨੇ ਲਵ ਮੈਰਿਜ ਕੀਤੀ ਹੈ। ਬੇਟੇ ਦੀ ਪਤਨੀ ਦੇ ਮਾਪੇ ਇਸ ਵਿਆਹ ਤੋਂ ਖੁਸ ਨਹੀਂ ਸਨ। ਇਸ ਕਾਰਨ ਮਾਪਿਆਂ ਵਿਚਾਲੇ ਕਾਂਤਾ ਨਾਲ ਕਈ ਵਾਰ ਝਗੜਾ ਵੀ ਹੋਇਆ। ਅਜਿਹੇ ‘ਚ ਕਾਂਤਾ ਨੇ ਬੇਟੇ ਨੂੰ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਸੀ। ਬੇਟੇ ਦੇ ਪਰਿਵਾਰਕ ਮੈਂਬਰਾਂ ਨਾਲ ਝਗੜੇ ਕਾਰਨ ਕਾਂਤਾ ਨੇ ਹਾਈ ਕੋਰਟ ਵਿੱਚ ਅਰਜੀ ਦਾਇਰ ਕਰਕੇ ਸੁਰੱਖਿਆ ਦੀ ਮੰਗ ਕੀਤੀ ਸੀ।
2 ਮਾਰਚ 2022 ਨੂੰ ਕਾਂਤਾ ਆਪਣੇ ਘਰ ਸੀ। ਇਸੇ ਦੌਰਾਨ ਲੜਕੇ ਦੇ ਪਰਿਵਾਰਕ ਮੈਂਬਰ ਪੰਦਰਾਂ ਵਿਅਕਤੀਆਂ ਨਾਲ ਉਸ ਦੇ ਘਰ ਆਏ ਅਤੇ ਲੋਹੇ ਦਾ ਗੇਟ ਤੋੜਨ ਦੀ ਕੋਸ਼ਿਸ਼ ਕੀਤੀ। ਇਹ ਲੋਕ ਕਾਂਤਾ ਅਤੇ ਉਸਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ ਪਰ ਕਾਂਤਾ ਨੇ ਗੇਟ ਨੂੰ ਲੋਹੇ ਦੀਆਂ ਜੰਜੀਰਾਂ ਨਾਲ ਬੰਨ੍ਹ ਕੇ ਅੰਦਰ ਆਉਣ ਤੋਂ ਰੋਕ ਦਿੱਤਾ।
ਡਾਕਟਰ ਸੁਭਾਸ ਥੋਬਾ ਨੇ ਦੱਸਿਆ ਕਿ ਕਾਂਤਾ ਨੇ ਘੱਟ ਗਿਣਤੀ ਕਮਿਸਨ ਨੂੰ ਪੱਤਰ ਭੇਜ ਕੇ ਇਸ ਮਾਮਲੇ ਵਿੱਚ ਇਨਸਾਫ ਦੀ ਮੰਗ ਕੀਤੀ ਹੈ। ਉਸਨੇ ਕਿਹਾ ਕਿ ਉਸਦੀ ਅਤੇ ਉਸਦੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ। ਅਜਿਹੇ ‘ਚ ਕਮਿਸਨ ਨੇ ਪੁਲਸ ਦੇ ਨਾਲ ਕਾਂਤਾ ਦੇ ਘਰ ਦਾ ਮੁਆਇਨਾ ਕੀਤਾ ਅਤੇ ਰਮਦਾਸ ਥਾਣੇ ਦੇ ਐੱਸਐੱਚਓ ਮੇਜਰ ਸਿੰਘ ਨੂੰ ਦੋਸੀ ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ। ਇਸਾਦਾਸ ਟੋਨੀ ਮੈਂਬਰ ਸਲਾਹਕਾਰ ਕਮੇਟੀ ਘੱਟ ਗਿਣਤੀ ਵੀ ਇਸ ਮੌਕੇ ਹਾਜਰ ਸਨ। ਡੀਐਸਪੀ ਅਜਨਾਲਾ ਜਸਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਦਿੱਤੀ ਗਈ ਹੈ। ਜਲਦ ਹੀ ਦੋਸੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਜਾਵੇਗਾ।
ਕੈਪਸਨ: ਪਿੰਡ ਮਾਛੀਵਾਲਾ ਵਿੱਚ ਮੌਕੇ ਦਾ ਜਾਇਜਾ ਲੈਂਦੇ ਹੋਏ ਡਾ: ਸੁਭਾਸ ਥੋਬਾ, ਡੀਐਸਪੀ ਅਜਨਾਲਾ ਜਸਬੀਰ ਸਿੰਘ, ਐਸਐਚਓ ਰਮਦਾਸ ਮੇਜਰ ਸਿੰਘ।
====—


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads