March 11, 2026 12:57 am

ਕਮਿਸਨਰੇਟ ਪੁਲਿਸ ਅੰਮ੍ਰਿਤਸਰ ਦੇ ਟਰੈਫਿਕ ਵਿੰਗ ਵੱਲੋ ਸੜਕ ਸੁਰੱਖਿਅ ਨਿਯਮਾਂ ਅਤੇ ਸੇਫ ਸਕੂਲ ਵਾਹਨ ਪਾਲਿਸੀ ਪ੍ਰਤੀ ਕੀਤਾ ਜਾਗਰੂਕਤਾ

Spread the love

ਅੰਮ੍ਰਿਤਸਰ 18 ਮਈ (ਪਵਿੱਤਰ ਜੋਤ) :  ਅਰੁਨ ਪਾਲ ਸਿੰਘ ਆਈ.ਪੀ.ਐਸ, ਕਮਿਸਨਰ ਪੁਲਿਸ ਅੰਮ੍ਰਿਤਸਰ ਦੀਅ ਹਦਾਇਤਾਂ ਅਨੁਸਾਰ ਸ੍ਰੀ ਹਰਵਿੰਦਰ ਸਿੰਘ ਪੀ.ਪੀ.ਐਸ, ਏ.ਡੀ.ਸੀ.ਪੀ ਟਰੈਫਿਕ ਅਤੇ ਸ੍ਰੀ ਇਕਬਾਲ ਸਿੰਘ ਪੀਪੀਐਸ, ਏਸੀਪੀ ਟਰੈਫਿਕ ਜੀ ਦੇ ਦਿਸਾ ਨਿਰਦੇਸਾਂ ਅਨੁਸਾਰ ਕਮਿਸਨਰੇਟ ਪੁਲਿਸ ਅੰਮ੍ਰਿਤਸਰ ਦੇ ਟਰੈਫਿਕ ਵਿੰਗ ਵੱਲੋ ਸੜਕ ਸੁਰੱਖਿਅ ਨਿਯਮਾਂ ਅਤੇ ਸੇਫ ਸਕੂਲ ਵਾਹਨ ਪਾਲਿਸੀ ਪ੍ਰਤੀ ਜਾਗਰੂਕਤਾ ਲਈ ਸ੍ਰੀ ਹਰਕਿ੍ਰਸਨ ਪਬਲਿਕ ਸਕੂਲ, ਚੀਫ ਖਾਲਸਾ ਦੀਵਾਨ, ਜੀ.ਟੀ ਰੋਡ, ਅੰਮ੍ਰਿਤਸਰ ਦੇ ਹਾਲ ਵਿੱਚ ਸਕੂਲੀ ਵੈਨ ਡਰਾਇਵਰਾਂ ਨਾਲ ਇੱਕ ਸੈਮੀਨਾਰ ਕੀਤਾ ਗਿਆ।
ਇਸ ਸੈਮੀਨਾਰ ਵਿੱਚ ਇੰਸਪੈਕਟਰ ਅਨੂਪ ਕੁਮਾਰ, ਇੰਚਾਰਜ ਟਰੈਫਿਕ ਤੇ ਉਹਨਾਂ ਦੀ ਟੀਮ ਦੇ ਮੈਂਬਰ ਏ.ਐਸ.ਆਈ ਅਰਵਿੰਦਰਪਾਲ ਸਿੰਘ ਅਤੇ ਮੁੱਖ ਸਿਪਾਹੀ ਸੁਲਵੰਤ ਸਿੰਘ ਟਰੈਫਿਕ ਐਜੂਕੇਸਨ ਸੈਲ ਤੋਂ ਏ.ਐਸ.ਆਈ ਕੁਲਦੀਪ ਸਿੰਘ, ਸਿਪਾਹੀ ਅਰਸਦੀਪ ਸਿੰਘ, ਪੀ.ਐਚ.ਜੀ. ਜਸਵੰਤ ਸਿੰਘ ਨੇ ਸਿਰਕਤ ਕੀਤੀ।
ਇੰਸਪੈਕਟਰ ਅਨੂਪ ਕੁਮਾਰ ਨੇ ਸਕੂਲੀ ਡਰਾਇਵਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕੂਲੀ ਬੱਚਿਆਂ ਨੂੰ ਪਿੰਕ ਐਂਡ ਡਰੋਪ ਕਰਨ ਲੱਗਿਆ ਸਕੂਲੀ ਵਾਹਨਾਂ ਨੂੰ ਸੜਕ ਕਿਨਾਰੇ ਨਾਂ ਪਾਰਕ ਕੀਤਾ ਜਾਵੇ ਅਤੇ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸਾਰੀਆਂ ਸਰਤਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ, ਜਿਵੇਂ ਕਿ ਡਰਾਇਵਰ ਪ੍ਰੋਪਰ ਯੂਨੀਫਾਰਮ ਸਮੇਤ ਨੇਮ ਪਲੇਟ ਲੱਗੀ ਹੋਣੀ ਚਾਹੀਦੀ ਹੈ, ਡਰਾਇਵਰ ਕੋਲ 05 ਸਾਲ ਦਾ ਡਰਾਇੰਵਿੰਗ ਤਜੁਰਬਾ ਹੋਣਾ ਚਾਹੀਦਾ ਹੈ, ਸਕੂਲੀ ਬੱਸ ਵਿੱਚ ਸੀ. ਸੀ.ਟੀ.ਵੀ ਅਤੇ ਜੀ.ਪੀ.ਆਰ.ਐਸ ਸਿਸਟਮ ਲੱਗਾ ਹੋਣਾ ਚਾਹੀਦਾ ਹੈ, ਵਾਹਨ ਵਿੱਚ ਅੱਗ ਬੁਝਾਊ ਯੰਤਰ ਹੋਣਾ ਚਾਹੀਦਾ ਹੈ, ਸਕੂਲ ਵਾਹਨ ਦੀਆਂ ਖਿੜਕੀਆਂ ਪਰ ਗਲ ਲੱਗੀ ਹੋਣੀ ਚਾਹੀਦੀ ਹੈ, ਵਾਹਨ ਵਿੱਚ ਡਰਾਇਵਰ ਇਲਾਵਾ ਇੱਕ ਕੰਡਕਟਰ ਅਤੇ ਮਹਿਲਾ ਵਿਦਿਆਰਥੀ ਹੋਣ ਦੀ ਸੂਰਤ ਵਿੱਚ ਇੱਕ ਮਹਿਲਾ ਅਟੈਡੈੱਡ ਦਾ ਹੋਣਾ ਲਾਜਮੀ ਹੈ।
ਇਸ ਤੋ ਇਲਾਵਾ ਸ੍ਰੀ ਸੁਰਿੰਦਰਪਾਲ ਸਿੰਘ, ਟਰੈਫਿਕ ਮਾਰਸਲ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਬਿਹਤਰ ਡਰਾਇਵਿੰਗ ਲਈ ਸੇਫਟੀ ਟਿੱਪਸ ਸਾਂਝੇ ਕੀਤੇ ਅਤੇ ਡਰਾਇਵਰ ਨੂੰ ਲੇਨ ਡਰਾਇਵਿੰਗ ਲਈ ਪ੍ਰੇਰਿਤ ਕੀਤਾ। ਇਸ ਮੌਕਾ ਪਰ ਮੌਜੂਦ ਏਐਸਆਈ ਅਰਵਿੰਦਰਪਾਲ ਸਿੰਘ ਇੰਚਾਰਜ ਟਰੈਫਿਕ ਐਜੂਕੇਸਨ ਸੈਲ ਵੱਲੋ ਨੂੰ ਹਾਜਰੀਨ ਨੂੰ ਆਪਣੇ ਵਹੀਕਲ ਦੇ ਸਾਰੇ ਜਰੂਰ ਕਾਗਜਾਤ ਜਿਵੇ ਆਰ.ਸੀ., ਪ੍ਰਦੂਸਣ ਸਰਟੀਫਿਕੇਟ, ਇੰਸੋਰਸ ਸਰਟੀਫਿਕੇਟ ਅਤੇ ਆਪਣਾ ਡਰਾਇਵਿੰਗ ਲਾਇਸੰਸ ਹਮੇਸਾ ਅੱਪਡੇਟ ਰੱਖਣ ਲਈ ਕਿਹਾ ਅਤੇ ਸਮਝਾਇਆ ਕਿ ਕਿਸੇ ਵੀ ਕਿਸਮ ਦੇ ਵਹੀਕਟ ਨੂੰ ਚਲਾਉਣ ਸਮੇਂ ਕਦੇ ਵੀ ਮੋਬਾਇਲ ਫੋਨ ਦੀ ਵਰਤੋ ਨਾਂ ਕੀਤੀ ਜਾਵੇ ਕਿਉਂਕਿ ਅਜਿਹਾ ਕਰ ਨਾਲ ਧਿਆਨ ਟਰੈਫਿਕ ਤੋ ਹੱਟਦਾ ਹੈ ਅਤੇ ਹਾਦਸਾ ਹੋਣ ਦਾ ਖਤਰਾ ਬਣ ਜਾਂਦਾ ਹੈ।
ਇਸਤੋਂ ਇਲਾਵਾ ਸਕੂਲੀ ਵੈਨ ਡਰਾਇਵਰਾਂ ਨੂੰ ਅਨੁਸਾਸਨ ਵਿੱਚ ਰਹਿ ਕੇ ਜਿੰਦਗੀ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਸੈਮੀਨਾਰ ਦੀ ਸਮਾਪਤੀ ਮੌਕੇ ਕਾਲਜ ਦੇ ਪਿ੍ਰੰਸ੍ਰੀਪਲ ਸ੍ਰ ਧਰਮ ਸਿੰਘ ਜੀ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਕ੍ਰੀਬ 40 ਸਕੂਲੀ ਬੱਸ ਡਰਾਇਵਰਾਂ ਨੇ ਸੈਮੀਨਾਰ ਅਟੈਂਡ ਕੀਤਾ ਅਤੇ ਪ੍ਰਣ ਕੀਤਾ ਕਿ ਉਹ ਟਰੈਫਿਕ ਨਿਯਮਾਂ ਦੀ ਪਾਲਣ ਕਰਨਗੇ ਅਤੇ ਇੱਕ ਜਿੰਮੇਵਾਰ ਨਾਗਰਿਕ ਹੋਣ ਦਾ ਫਰਜ ਨਿਭਾਉਣਗੇ।


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads