ਅਗਨੀਵੀਰ ਭਰਤੀ ਲਈ ਚਾਹਵਾਨ ਪ੍ਰਾਰਥੀ 3 ਅਗਸਤ 2022 ਤੱਕ ਕਰ ਸਕਦੇ ਹਨ ਫਾਰਮ ਆਨਲਾਈਨ ਅਪਲਾਈ

Spread the love

ਅੰਮ੍ਰਿਤਸਰ,ਗੁਰਦਾਸਪੁਰ ਅਤੇ ਪਠਾਨਕੋਟ ਦੇ ਯੁਵਕਾਂ ਦੀ 1 ਸਤੰਬਰ ਤੋ 14 ਸਤੰਬਰ ਤੱਕ ਹੋਵੇਗੀ ਭਰਤੀ
ਅੰਮ੍ਰਿਤਸਰ 6 ਜੁਲਾਈ (ਪਵਿੱਤਰ ਜੋਤ) : : ਸੈਨਾ ਅਗਨੀਵੀਰ ਭਰਤੀ ਰੈਲੀ 1 ਸਤੰਬਰ ਤੋ 14 ਸਤੰਬਰ ਤੱਕ ਤਿਬੜੀ ਮਿਲਟਰੀ ਸਟੇਸ਼ਨ ਗੁਰਦਾਸਪੁਰ ਵਿਖੇ ਹੋਵੇਗੀ। ਜਿਸ ਵਿਚ ਅੰਮ੍ਰਿਤਸਰ,ਗੁਰਦਾਸਪੁਰ ਅਤੇ ਪਠਾਨਕੋਟ ਦੇ ਪਾ੍ਰਰਥੀ ਹਿੱਸਾ ਲੈ ਸਕਣਗੇ ਅਤੇ 3 ਅਗਸਤ 2022 ਤੱਕ www.joinindianarmy.nic.in ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਭਰਤੀ ਅੰਮ੍ਰਿਤਸਰ ਕੈਟ ਨੇ ਦੱਸਿਆ ਕਿ ਇਸ ਸੈਨਾ ਰੈਲੀ ਵਿਚ ਸੈਨਾ ਦੀ ਹਰ ਕੈਟੇਗਰੀ ਲਈ ਭਰਤੀ ਕੀਤੀ ਜਾਵੇਗੀ ,ਜਿਸ ਵਿਚ ਅਗਨੀਵੀਰ ਜਨਰਲ ਡਿਊਟੀ/ਤਕਨੀਕੀ/ਕਲਰਕ/ਸਟੋਰਕੀਪਰ ਅਤੇ ਟਰੇਡਜ਼ਮੈਨ ਦੀ ਭਰਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਪ੍ਰਾਰਥੀ ਦੀ ਉਮਰ 1 ਅਕਤੂਬਰ 2022 ਤੱਕ ਸਾਢੇ ਸਤਾਰਾਂ ਸਾਲ ਤੋ 23 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਡਾਇਰੈਕਟਰ ਭਰਤੀ ਨੇ ਦੱਸਿਆ ਕਿ ਭਰਤੀ ਰੈਲੀ ਦੋਰਾਨ ਪਾ੍ਰਰਥੀ ਆਪਣੇ ਨਾਲ ਅਸਲ ਸਿੱਖਿਆ ਦੇ ਸਰਟੀਫਿਕੇਟ,ਡੋਮੀਸਾਈਲ ਸਰਟੀਫਿਕੇਟ,ਜਾਤੀ ਦਾ ਪ੍ਰਮਾਣ ਪੱਤਰ ਜੋ ਕਿ ਤਹਿਸੀਲਦਾਰ ਜਾਂ ਜ਼ਿਲਾ੍ਹ ਮੈਜਿਸਟਰੇਟ ਵਲੋ ਜਾਰੀ ਕੀਤਾ ਹੋਇਆ ਲੈ ਕੇ ਆਊਣਾ ਜ਼ਰੂਰੀ ਹੈ ਅਤੇ ਇਸਦੇ ਨਾਲ ਹੀ ਕੰਡੀ ਖੇਤਰ ਦਾ ਸਰਟੀਫਿਕੇਟ ਜੋ ਕਿ ਐਸ ਡੀ ਐਮ ਵਲੋ ਜਾਰੀ ਕੀਤਾ ਹੋਵੇ, ਅਣਵਿਆਹੇ ਹੋਣ ਦਾ ਸਰਟੀਫਿਕੇਟ ਜੋ ਕਿ ਪਿੰਡ ਦੇ ਸਰਪੰਚ ਵਲੋ ਜਾਰੀ ਕੀਤਾ ਹੋਵੇ। ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੇ ਪ੍ਰਾਰਥੀਆਂ ਨੂੰ ਖੇਡ ਸਰਟੀਫਿਕੇਟ ਜੋ ਕਿ ਖੇਡ ਫੈਡਰੇਸ਼ਨ ਵਲੋ 2 ਸਾਲ ਦੇ ਅੰਦਰ ਅੰਦਰ ਜਾਰੀ ਹੋਇਆ ਹੋਵੇ ਨੂੰ ਨਾਲ ਲਿਆਉਣਾ ਜਰੂਰੀ ਹੋਵੇਗਾ।
ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਪ੍ਰਾਰਥੀਆਂ ਵਲੋ ਆਨਲਾਈਨ ਅਪਲਾਈ ਕੀਤਾ ਹੋਵੇਗਾ ਉਨ੍ਹਾਂ ਨੂੰ ਹੀ ਆਰਮੀ ਰੈਲੀ ਵਿਚ ਜਾਣ ਲਈ ਊਨ੍ਹਾਂ ਦੀ ਆਈ.ਡੀ ਤੇ ਦਾਖਲਾ ਪੱਤਰ ਭੇਜੇ ਜਾਣਗੇ ਅਤੇ ਆਰਮੀ ਰੈਲੀ ਦੋਰਾਨ ਕਿਸੇ ਨੂੰ ਵੀ ਮੋਬਾਇਲ ਫੋਨ ਲੈ ਕੇ ਜਾਣ ਦੀ ਆਗਿਆ ਨਹੀ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਉਪਰ ਦਿੱਤੀ ਵੈਬਸਾਈਟ ਨੂੰ ਦੇਖਿਆ ਜਾ ਸਕਦਾ ਹੈ।
——-


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads