ਅੰਮ੍ਰਿਤਸਰ 20 ਜੁਲਾਈ (ਰਾਜਿੰਦਰ ਧਾਨਿਕ) -1st ਪੰਜਾਬ ਬਟਾਲੀਅਨ ਐਨ ਸੀ ਸੀ ਵੱਲੋ ਆਪਣੇ ਹੈਡ ਕੁਆਟਰ ਕਬੀਰ ਪਾਰਕ ਵਿਖੇ ਵੱਖ ਵੱਖ ਸਕੂਲਾਂ ਦੇ ਮੁੱਖ ਅਧਿਆਪਕਾਂ ਨਾਲ ਬੈਠਕ ਕੀਤੀ ਗਈ। ਜਿਸ ਨੂੰ ਕਰਨਲ ਵੀ ਕੇ ਪੂੰਡੀਰ ਨੇ ਸੰਬੋਧਨ ਕੀਤਾ ਇਸ ਦੌਰਾਨ ਐਨ ਸੀ ਸੀ ਦੇ ਇੰਸਟਰਕਟਰਾਂ ਨੂੰ ਸਕੂਲਾਂ ਵੱਲੋਂ ਆ ਰਹੀਆਂ ਮੁਸ਼ਕਿਲਾਂ ਸਮਬੰਦੀ ਸਕੂਲਾਂ ਦੇ ਮੁੱਖ ਅਧਿਆਪਕਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਸਕੂਲਾਂ ਦੇ ਮੁੱਖ ਅਧਿਆਪਕਾਂ ਵੱਲੋ ਕਰਨਲ ਵੀ ਕੇ ਪੂੰਡੀਰ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਚ ਉਹ ਐਨ ਸੀ ਸੀ ਨੂੰ ਪੂਰਨ ਸਹਿਯੋਗ ਦੇਣਗੇ ਇਸ ਮੌਕੇ ਕਰਨ ਆਰ ਐਨ ਸਿਨਹਾ, ਸੂਬੇਦਾਰ ਗੁਰਪ੍ਰੀਤ ਸਿੰਘ, ਬੀ ਐਚ ਐਮ ਕੁਲਦੀਪ ਸਿੰਘ, ਨਾਇਬ ਸੂਬੇਦਾਰ ਜੋਗਿੰਦਰ ਸਿੰਘ, ਸੂਬੇਦਾਰ ਕੁਲਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵੱਖ ਸਕੂਲ ਦੇ ਅਧਿਆਪਕ ਮੌਜੂਦ ਰਹੇ।













