ਅਸ਼ਵਨੀ ਸ਼ਰਮਾ ਨੇ ਆਪਣੀ ਨਵੀਂ ਟੀਮ ਦਾ ਕੀਤਾ ਐਲਾਨ, ਕੁਝ ਪੁਰਾਣੇ ਅਤੇ ਕੁਝ ਨਵੇਂ ਚਿਹਰੇ ਕੀਤੇ ਸ਼ਾਮਲ

Spread the love

 

ਅਸ਼ਵਨੀ ਸ਼ਰਮਾ ਦੇ ਸਿਰ ਮੁੜ ਸਜਿਆ ਭਾਜਪਾ ਸੂਬਾ ਪ੍ਰਧਾਨ ਦਾ ਤਾਜ

ਅੰਮ੍ਰਿਤਸਰ/ ਚੰਡੀਗੜ੍ਹ: 3 ਦਸੰਬਰ (ਪਵਿੱਤਰ ਜੋਤ ): ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਵੱਲੋਂ ਭਾਜਪਾ ਪੰਜਾਬ ਦੀ ਨਵੀਂ ਟੀਮ ਐਲਾਨ ਦਿੱਤੀ ਗਈ ਹੈ। ਕੌਮੀ ਲੀਡਰਸ਼ਿਪ ਵੱਲੋਂ ਭਾਜਪਾ ਪੰਜਾਬ ਦੇ ਮੌਜੂਦਾ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਵਿਸ਼ਵਾਸ ਜਤਾਉਂਦੇ ਹੋਏ ਉਹਨਾਂ ਨੂੰ ਮੁੜ ਭਾਜਪਾ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਅਸ਼ਵਨੀ ਸ਼ਰਮਾ ਨੇ ਵੀ ਕੌਮੀ ਲੀਡਰਸ਼ਿਪ ਨਾਲ ਸਲਾਹ-ਮਸ਼ਵਰਾ ਕਰਕੇ ਆਪਣੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਪੰਜਾਬ ਦੀ ਨਵੀਂ ਟੀਮ ਵਿੱਚ ਗਿਆਰਾਂ ਸੂਬਾ ਮੀਤ ਪ੍ਰਧਾਨ, ਪੰਜ ਸੂਬਾ ਜਨਰਲ ਸਕੱਤਰ ਤੇ ਗਿਆਰਾਂ ਸੂਬਾ ਸਕੱਤਰਾਂ ਤੋਂ ਇਲਾਵਾ ਕੁਝ ਹੋਰ ਅਹੁਦੇਦਾਰ ਐਲਾਨੇ ਗਏ ਹਨ।
ਅਸ਼ਵਨੀ ਸ਼ਰਮਾ ਨੇ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਵੱਲੋਂ ਮੀਤ ਪ੍ਰਧਾਨ ਵਜੋਂ ਰਾਕੇਸ਼ ਰਾਠੌਰ, ਕੇਵਲ ਸਿੰਘ ਢਿੱਲੋਂ, ਸੁਭਾਸ਼ ਸ਼ਰਮਾ, ਦਿਆਲ ਸਿੰਘ ਸੋਢੀ, ਬੀਬੀ ਜੈ ਇੰਦਰ ਕੌਰ, ਡਾ: ਰਾਜ ਕੁਮਾਰ ਵੇਰਕਾ, ਜਗਮੋਹਨ ਸਿੰਘ ਰਾਜੂ, ਲਖਵਿੰਦਰ ਕੌਰ ਗਰਚਾ, ਫਤਿਹਜੰਗ ਸਿੰਘ ਬਾਜਵਾ, ਅਰਵਿੰਦ ਖੰਨਾ ਅਤੇ ਜਗਦੀਪ ਸਿੰਘ ਨਕਈ ਨੂੰ ਨਿਯੁਕਤ ਕੀਤਾ ਗਿਆ ਹੈI ਭਾਜਪਾ ਦਾ ਸੂਬਾ ਜਨਰਲ ਸਕੱਤਰ ‘ਤੇ ਔਹਦੇ ‘ਤੇ ਜੀਵਨ ਗੁਪਤਾ, ਬਿਕਰਮਜੀਤ ਸਿੰਘ ਚੀਮਾ, ਗੁਰਪ੍ਰੀਤ ਸਿੰਘ ਕਾਂਗੜ, ਰਾਜੇਸ਼ ਬਾਗਾ ਅਤੇ ਮੋਨਾ ਜੈਸਵਾਲ ਨੂੰ ਨਿਯੁਕਤ ਕੀਤਾ ਗਿਆ ਹੈ। ਭਾਜਪਾ ਦੇ ਸੂਬਾ ਸਕੱਤਰ ਦੇ ਔਹਦੇ ‘ਤੇ ਅਨਿਲ ਸੱਚਰ, ਐਡਵੋਕੇਟ ਰਾਜੇਸ਼ ਹਨੀ, ਡਾ: ਹਰਜੋਤ ਕਮਲ ਸਿੰਘ, ਪਰਮਿੰਦਰ ਸਿੰਘ ਬਰਾੜ, ਸ੍ਰੀਮਤੀ ਸੁਨੀਤਾ ਗਰਗ, ਸ੍ਰੀਮਤੀ ਜੈਸਮੀਨ ਸੰਧੇਵਾਲੀਆ, ਜਸਰਾਜ ਸਿੰਘ ਲੌਂਗੀਆ (ਜੱਸੀ ਜਸਰਾਜ), ਸ਼ਿਵਰਾਜ ਚੌਧਰੀ, ਸ੍ਰੀਮਤੀ ਸੁਖਵਿੰਦਰ ਕੌਰ ਨੌਲੱਖਾ, ਸੰਜੀਵ ਖੰਨਾ, ਸ਼੍ਰੀਮਤੀ ਦਮਨ ਥਿੰਦ ਬਾਜਵਾ ਨੂੰ ਨਿਯੁਕਤ ਕੀਤਾ ਗਿਆ ਹੈ। ਭਾਜਪਾ ਦਾ ਸੂਬਾ ਖਜ਼ਾਨਚੀ ਵਲੋਂ ਗੁਰਦੇਵ ਸ਼ਰਮਾ ਦੇਬੀ ਅਤੇ ਸਹਿ-ਖਜ਼ਾਨਚੀ ਵਜੋਂ ਸੁਖਵਿੰਦਰ ਸਿੰਘ ਗੋਲਡੀ ਨੂੰ ਨਿਯੁਕਤ ਕੀਤਾ ਗਿਆ ਹੈ। ਖੁਸ਼ਵੰਤ ਰਾਏ ਗੀਗਾ ਨੂੰ ਪ੍ਰੋਟੋਕੋਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸੁਨੀਲ ਭਾਰਦਵਾਜ ਨੂੰ ਭਾਜਪਾ ਦਾ ਸੂਬਾਈ ਦਫ਼ਤਰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਭਾਜਪਾ ਦਾ ਸੂਬਾ ਮੀਡੀਆ ਸਕੱਤਰ ਜਨਾਰਦਨ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡਾ: ਸੁਰਿੰਦਰ ਕੌਰ, ਸੁਨੀਲ ਕੁਮਾਰ ਸਿੰਗਲਾ, ਹਰਦੇਵ ਸਿੰਘ ਉੱਭਾ ਨੂੰ ਵੀ ਉਹਨਾ ਦੇ ਨਾਲ ਨਿਯੁਕਤ ਕੀਤੇ ਗਏ ਹਨI ਜਤਿੰਦਰ ਕਾਲੜਾ ਅਤੇ ਰਾਕੇਸ਼ ਸ਼ਰਮਾ ਨੂੰ ਭਾਜਪਾ ਸੈੱਲ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਭਾਜਪਾ ਸੂਬਾ ਸੋਸ਼ਲ ਮੀਡੀਆ ਸੈੱਲ ਦਾ ਕਨਵੀਨਰ ਵਜੋਂ ਰਾਕੇਸ਼ ਗੋਇਲ ਅਤੇ ਕੋ-ਕਨਵੀਨਰ ਅਜੈ ਅਰੋੜਾ ਨੂੰ ਨਿਯੁਕਤ ਕੀਤਾ ਗਿਆ ਹੈ। ਕੰਵਰ ਇੰਦਰਜੀਤ ਸਿੰਘ ਨੂੰ ਭਾਜਪਾ ਦੇ ਸੂਬਾ ਆਈ.ਟੀ ਸੈੱਲ ਦੇ ਕਨਵੀਨਰ ਵਜੋਂ ਨਿਯੁਕਤ ਕੀਤਾ ਗਿਆ ਹੈ। ਸ੍ਰੀਮਤੀ ਮੀਨੂੰ ਸੇਠੀ ਨੂੰ ਭਾਜਪਾ ਸੂਬਾ ਮਹਿਲਾ ਮੋਰਚਾ ਦੀ ਪ੍ਰਧਾਨ ਐਲਾਨਿਆ ਗਿਆ ਹੈ। ਬੀਜੇਵਾਈਐਮ ਦਾ ਸੂਬਾ ਪ੍ਰਧਾਨ ਕੰਵਰਵੀਰ ਸਿੰਘ ਟੌਹੜਾ ਨੂੰ ਨਿਯੁਕਤ ਕੀਤਾ ਗਿਆ ਹੈ। ਸਾਬਕਾ ਆਈਏਐਸ ਸੁੱਚਾ ਰਾਮ ਲੱਧੜ ਨੂੰ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਦਰਸ਼ਨ ਸਿੰਘ ਨੈਣੇਵਾਲ ਨੂੰ ਭਾਜਪਾ ਕਿਸਾਨ ਮੋਰਚਾ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਰਜਿੰਦਰ ਬਿੱਟਾ ਨੂੰ ਭਾਜਪਾ ਓਬੀਸੀ ਮੋਰਚਾ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਥਾਮਸ ਮਸੀਹ ਨੂੰ ਭਾਜਪਾ ਘੱਟ ਗਿਣਤੀ ਮੋਰਚਾ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸੂਬਾਈ ਬੁਲਾਰੇ ਵਜੋਂ ਅਨਿਲ ਸਰੀਨ, ਕਰਨਲ ਜੋਬੰਸ ਸਿੰਘ, ਅਸ਼ੋਕ ਭਾਰਤੀ, ਐੱਸ. ਐਸ. ਚੰਨੀ, ਨਿਮਿਸ਼ਾ ਮਹਿਤਾ, ਇਕਬਾਲ ਸਿੰਘ ਚੰਨੀ, ਗੁਰਦੀਪ ਸਿੰਘ ਗੋਸ਼ਾ, ਅਨੀਸ਼ ਸਿਦਾਨਾ, ਕੰਵਰ ਨਰਿੰਦਰ ਸਿੰਘ, ਮਹਿੰਦਰ ਭਗਤ, ਜਤਿੰਦਰ ਅਠਵਾਲ ਅਤੇ ਚੇਤਨ ਮੋਹਨ ਜੋਸ਼ੀ ਨੂੰ ਨਿਯੁਕਤ ਕੀਤਾ ਗਿਆ ਹੈ।
ਅਸ਼ਵਨੀ ਸ਼ਰਮਾ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਵੱਲੋਂ ਉਨ੍ਹਾਂ ‘ਤੇ ਜਤਾਏ ਭਰੋਸੇ ਲਈ ਨੱਡਾ ਜੀ ਅਤੇ ਰਾਸ਼ਟਰੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਰਾਸ਼ਟਰੀ ਲੀਡਰਸ਼ਿਪ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਸ਼ਰਮਾ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਰੇ ਨਵ-ਨਿਯੁਕਤ ਅਹੁਦੇਦਾਰ ਪਾਰਟੀ ਵੱਲੋਂ ਦਿੱਤੇ ਗਏ ਸਾਰੇ ਪ੍ਰੋਗਰਾਮਾਂ ਅਤੇ ਸੰਗਠਨ ਦੀ ਮਜ਼ਬੂਤੀ ਅਤੇ ਪ੍ਰਚਾਰ-ਪ੍ਰਸਾਰ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads