ਟੈਕਨੀਕਲ ਯੂਨੀਅਨ ਦੇ ਕਰਮਜੀਤ ਸਿੰਘ ਕੇ ਪੀ ਸਰਪ੍ਰਸਤ ਤੇ ਲਖਵਿੰਦਰ ਨਾਗ ਪ੍ਰਧਾਨ ਚੁਣੇ ਗਏ

Spread the love

ਅੰਮ੍ਰਿਤਸਰ 9 ਦਸੰਬਰ ( ਪਵਿੱਤਰ ਜੋਤ) : ਨਗਰ ਨਿਗਮ ਜਲ ਸਪਲਾਈ ਟੈਕਨੀਕਲ ਯੂਨੀਅਨ ਅੰਮ੍ਰਿਤਸਰ ਸਬੰਧਤ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੀ ਚੋਣ ਯੂਨੀਅਨ ਦਫਤਰ ਰਣਜੀਤ ਐਵੀਨਿਊ ਵਿਖੇ ਸਰਵਸੰਮਤੀ ਨਾਲ ਹੋਈ। ਚੋਣ ਇਜਲਾਸ ਦੀ ਪ੍ਰਧਾਨਗੀ ਕਰਮਜੀਤ ਸਿੰਘ ਕੇ ਪੀ ਨੇ ਕੀਤੀ। ਕੇ ਪੀ ਪ੍ਰਧਾਨ ਦੀਆਂ ਮੁਲਾਜ਼ਮਾਂ ਅਤੇ ਯੂਨੀਅਨ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਨੂੰ ਯੂਨੀਅਨ ਦਾ ਸਨਮਾਨ ਵੱਜੋਂ ਸਰਪ੍ਰਸਤ ਥਾਪਿਆ ਗਿਆ ਅਤੇ ਨਵੀਂ ਟੀਮ ਬਨਾਉਣ ਦੇ ਅਖਤਿਆਰ ਦਿੱਤੇ ਗਏ। ਕੇ ਪੀ ਨੇ ਯੂਨੀਅਨ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿਤੀ ਅਤੇ ਕਿਹਾ ਆਉਣ ਵਾਲੇ ਸਮੇਂ ਵਿੱਚ ਵੀ ਮੁਲਾਜ਼ਮਾਂ ਦੀਆਂ ਮੰਗਾਂ ਲਈ ਸੰਘਰਸ਼ ਕਰਦੇ ਰਹਾਂਗੇ। ਨਵੀਂ ਟੀਮ ਵਿੱਚ ਲਖਵਿੰਦਰ ਸਿੰਘ ਨਾਗ ਪ੍ਰਧਾਨ, ਵਰਿੰਦਰ ਸਿੰਘ ਚੇਅਰਮੈਨ, ਚਰਨਜੀਤ ਸਿੰਘ ਫਤਿਹਗੜ੍ਹ ਜਨਰਲ ਸਕੱਤਰ, ਦਲਜੀਤ ਸਿੰਘ ਜਿਜੇਆਣੀ ਵਿੱਤ ਸਕੱਤਰ ਦੇ ਨਾਮ ਪੇਸ਼ ਕੀਤੇ ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਨ੍ਹਾਂ ਨਾਲ ਮੁੱਲਖ ਰਾਜ ਸਫਰੀ, ਪ੍ਰਿਤਪਾਲ ਸਿੰਘ ਜਹਾਂਗੀਰ, ਬਿਕਰਮਜੀਤ ਸਿੰਘ, ਗੁਰਬਚਨ ਸਿੰਘ, ਤਰਸੇਮ ਸਿੰਘ ਸਹੋਤਾ ਸੀ: ਮੀਤ ਪ੍ਰਧਾਨ, ਮਨਜੀਤ ਸਿੰਘ ਬਹੋੜੂ, ਸੁਖਵਿੰਦਰ ਸਿੰਘ ਵੇਰਕਾ, ਲਖਵਿੰਦਰ ਸਿੰਘ ਨਾਗੀ ,ਸਰਬਜੀਤ ਸਿੰਘ ਸੈਣੀ ਮੀਤ ਪ੍ਰਧਾਨ, ਮਨਬੀਰ ਸਿੰਘ, ਸੁਖਜੀਤ ਸਿੰਘ, ਸੰਦੀਪ ਮੇਹਤਾ, ਸਤਵਿੰਦਰ ਸਿੰਘ, ਭੁਪਿੰਦਰ ਸਿੰਘ, ਲਖਬੀਰ  ਸਿੰਘ ਫਤਿਹਗੜ੍ਹ, ਗੁਲਜਾਰੀ ਲਾਲ, ਮਲਕੀਤ ਸਿੰਘ, ਮਹੇਸ਼ ਕੁਮਾਰ ਮੇਸ਼ੀ, ਸੁਖਦੇਵ ਸਿੰਘ ਅਜਨਾਲਾ, ਬਲਕਾਰ ਸਿੰਘ, ਅੰਮ੍ਰਿਤਪਾਲ ਸਿੰਘ ,ਕੁਲਦੀਪ ਸਿੰਘ ਮੱਲ੍ਹੀ,ਸੁਖਦੇਵ ਕੁਮਾਰ, ਗੁਰਵਿੰਦਰ ਸਿੰਘ, ਕਸ਼ਮੀਰ ਸਿੰਘ, ਜਾਗੀਰ ਸਿੰਘ, ਜਗਜੀਤ ਸਿੰਘ, ਕੁਲਬੀਰ ਸਿੰਘ, ਗੁਰਵਿੰਦਰ ਸਿੰਘ ਸੰਧੂ, ਬਲਜੀਤ ਸਿੰਘ ਆਦਿ ਨੂੰ ਵੱਖ ਵੱਖ ਅਹੁਦਿਆਂ ਲਈ ਚੁਣਿਆ ਗਿਆ। ਨਵ ਨਿਯੁਕਤ ਪ੍ਰਧਾਨ ਲਖਵਿੰਦਰ ਸਿੰਘ ਨਾਗ ਨੇ ਆਏ ਯੂਨੀਅਨ ਮੈਂਬਰਾਂ ਦਾ ਧੰਨਵਾਦ ਕੀਤਾ।

Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads