ਪ੍ਰੋ: ਸਰਚਾਂਦ ਸਿੰਘ ਨੇ ਕੇਂਦਰੀ ਮੰਤਰੀ ਸ੍ਰੀ ਸੋਮ ਪ੍ਰਕਾਸ਼ ਨਾਲ ਕੀਤੀ ਮੁਲਾਕਾਤ

Spread the love

ਅੰਮ੍ਰਿਤਸਰ – ਕੈਨੇਡਾ ਉਡਾਣਾਂ ਲਈ ਢੁੱਕਵੀਂ ਚਾਰਾਜੋਈ ਕਰਨ ਦੀ ਕੀਤੀ ਪੁਰਜ਼ੋਰ ਅਪੀਲ।
ਅੰਮ੍ਰਿਤਸਰ ਤੋਂ ਕਾਰਗੋ ਉਡਾਣਾਂ ਨਾਲ ਸਰਹੱਦੀ ਖੇਤਰ ’ਚ ਖੇਤੀ ਵਭਿੰਨਤਾ ਆਵੇਗੀ : ਪ੍ਰੋ: ਸਰਚਾਂਦ ਸਿੰਘ
ਅੰਮ੍ਰਿਤਸਰ 20 ਦਸੰਬਰ (ਪਵਿੱਤਰ ਜੋਤ ) :ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਨਾਲ ਮੁਲਾਕਾਤ ਕੀਤੀ ਅਤੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ ਲਈ ਏਅਰ ਇੰਡੀਆ ਦੀਆਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਪ੍ਰਤੀ ਦੇਸ਼ ਵਿਦੇਸ਼ ਦੇ ਸਮੂਹ ਪੰਜਾਬੀ ਭਾਈਚਾਰੇ ਦੀ ਚਿਰੋਕਣੀ ਮੰਗ ਲਈ ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿਤਿਆ ਸਿੰਧਿਆ ਕੋਲ ਢੁੱਕਵੀਂ ਚਾਰਾਜੋਈ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ।
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਉਕਤ ਮੰਗ ਅੱਜ ਉਸ ਵਕਤ ਹੋਰ ਵੀ ਪ੍ਰਮਾਣਿਕ ਤੇ ਜ਼ਰੂਰੀ ਹੋ ਜਾਂਦੀ ਹੈ ਜਦੋਂ ਦਿਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਯਾਤਰੀਆਂ ਦੀ ਭੀੜ ਹੋਣ ਕਾਰਨ ਹਫ਼ੜਾ ਦਫ਼ੜੀ ਦਾ ਮਾਹੌਲ ਬਣ ਚੁੱਕਿਆ ਹੋਵੇ ਅਤੇ ਯਾਤਰੂਆਂ ਨੂੰ ਬੋਰਡਿੰਗ ਪਾਸ ਲੈਣ ਅਤੇ ਸੁਰੱਖਿਆ ਜਾਂਚ ਲਈ ਲੰਮੀ ਉਡੀਕ ਕਰਨੀ ਪੈ ਰਹੀ ਹੋਵੇ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨੂੰ ਦੇਖਦੇ ਹੋਏ ਦਿੱਲੀ ਦੇ ਨਜ਼ਦੀਕ ਪੰਜਾਬ ਦੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡਿਆਂ ਤੋਂ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ। ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕੈਨੇਡਾ ਨਾਲ ਕੀਤੇ ਗਏ ਨਵੇਂ ਹਵਾਈ ਆਵਾਜਾਈ ਸਮਝੌਤੇ ’ਚ ਪੰਜਾਬ ਨੂੰ ਬਾਹਰ ਰੱਖਿਆ ਜਾਣਾ ਕਿਸੇ ਤਰਾਂ ਵੀ ਤਰਕਸੰਗਤ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਚਲਾਈਆਂ ਜਾ ਰਹੀਆਂ ਏਅਰ ਇੰਡੀਆ ਅਤੇ ਏਅਰ ਕੈਨੇਡਾ ਦੀਆਂ ਉਡਾਣਾਂ ਵਿੱਚ ਸਭ ਤੋਂ ਵੱਡੀ ਗਿਣਤੀ ਯਾਤਰੀ ਪੰਜਾਬ ਤੋਂ ਆਉਂਦੇ ਹਨ। ਕੈਨੇਡਾ ਅਤੇ ਪੰਜਾਬ ਵਿਚ ਸਿੱਧੀਆਂ ਉਡਾਣਾਂ ਨਾ ਹੋਣ ਕਾਰਨ ਯਾਤਰੀਆਂ ਨੂੰ ਵਾਧੂ ਪੈਸਾ, ਸਮਾਂ ਅਤੇ ਵੱਡੀ ਅਸੁਵਿਧਾ ਤੋਂ ਇਲਾਵਾ ਧੁੰਦ ਵਿਚ ਪੰਜਾਬ ਪਹੁੰਚਣ ਦੌਰਾਨ ਸੜਕ ਹਾਦਸਿਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਲੀਲ ਦਿੱਤੀ ਕਿ ਅੰਮ੍ਰਿਤਸਰ ਏਅਰਪੋਰਟ ’ਤੇ ਧੁੰਦ ਵਿਚ ਉੱਤਰਨ (ਫੋਗ ਲੈਂਡਿੰਗ) ਵਰਗੇ ਤਮਾਮ ਆਧੁਨਿਕ ਸਹੂਲਤਾਂ ਮੌਜੂਦ ਹਨ। ਉਨ੍ਹਾਂ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਨੂੰ ਢੁਕਵੀਂ ਤਵੱਜੋ ਦਿੱਤੇ ਜਾਣ ਅਤੇ ਮੌਜੂਦਾ ਹਵਾਈ ਸਫ਼ਰ ਦੀ ਵਿਉਂਤਬੱਧ ਵਿਕਾਸ ਦੀ ਲੋੜ ’ਤੇ ਜ਼ੋਰ ਦਿੱਤਾ । ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਧਰਮ ਅਤੇ ਵਿਰਸੇ ਪੱਖੋਂ ਅਹਿਮ ਅਸਥਾਨ ਹੈ, ਸ੍ਰੀ ਦਰਬਾਰ ਸਾਹਿਬ, ਜੱਲਿਆਂਵਾਲਾ ਬਾਗ, ਮਹਾਂਰਿਸ਼ੀ ਬਾਲਮੀਕ ਜੀ ਦੀ ਤਪੋ ਭੂਮੀ ਸ੍ਰੀ ਰਾਮ ਤੀਰਥ ਅਤੇ ਵਾਹਗੇ ਦੀ ਸਰਹੱਦ ਉੱਤੇ ਹੁੰਦੇ ਪਰੇਡ ਦੇ ਕਾਰਨ ਸਿਰਫ਼ ਪੰਜਾਬੀ ਹੀ ਨਹੀਂ ਸਗੋਂ ਦੁਨੀਆ ਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ’ਚ ਸੈਲਾਨੀਆਂ ਦੀ ਰੋਜ਼ਾਨਾ ਕਰੀਬ ਡੇਢ ਤੋਂ ਦੋ ਲੱਖ ਦੀ ਆਮਦ ਨਾਲ ਸੈਰ-ਸਪਾਟਾ ਅਤੇ ਆਰਥਿਕਤਾ ਨੂੰ ਹੁਲਾਰਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਅਤੇ ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਫ਼ੈਸਲਾ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਲਈ ਇੱਕ ਇਤਿਹਾਸਕ ਤੋਹਫ਼ਾ ਹੋਵੇਗਾ।
ਇਸ ਦੇ ਨਾਲ ਹੀ ਪ੍ਰੋ: ਸਰਚਾਂਦ ਸਿੰਘ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਮਾਲ ਜਹਾਜ਼ ਕਾਰਗੋ ਉਡਾਣਾਂ ਦੀ ਆਵਾਜਾਈ ਵਧਾਉਣ ਦੀ ਵੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਕਾਰਗੋ ਉਡਾਣਾਂ ਦੇ ਵਾਧੇ ਨਾਲ ਖੇਤੀ ਉਦਯੋਗ ਮਜ਼ਬੂਤ ਹੋਵੇਗਾ। ਪੰਜਾਬ ਦੇ ਕਿਸਾਨ ਅਤੇ ਖ਼ਾਸਕਰ ਕੇ ਸਰਹੱਦੀ ਖੇਤਰ ਵਿਚ ਖੇਤੀ ਵਭਿੰਨਤਾ ਵਿਚ ਮਦਦ ਮਿਲੇਗੀ। ਕਿਸਾਨ ਫਲ ਅਤੇ ਸਬਜ਼ੀਆਂ ਦੁਬਈ ਸਿੰਘਾਪੁਰ ਸਮੇਤ ਵਿਦੇਸ਼ਾਂ ਵਿਚ ਵੇਚ ਸਕਣਗੇ। ਜਿਸ ਨਾਲ ਕਿਸਾਨੀ ਦੀ ਕਾਇਆ ਕਲਪ ਹੋ ਸਕੇਗੀ। ਕਿਸਾਨਾਂ ਦੀ ਆਮਦਨ ਵਧੇਗੀ ਅਤੇ ਖੇਤੀ ਸੰਕਟ ਦਾ ਹੱਲ ਹੋਵੇਗਾ।


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads