ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ ਰੈਜੀਡੈਂਸਲ ਖੇਡ ਵਿੰਗਾਂ ਲਈ ਚੋਣ ਟਰਾਇਲ ਹੋਏ ਸਮਾਪਤ

Spread the love

ਅੰਮ੍ਰਿਤਸਰ 4 ਅਪ੍ਰੈਲ (ਪਵਿੱਤਰ ਜੋਤ) : ਪੰਜਾਬ ਸਰਕਾਰ ਅਤੇ ਸਪੋਰਟਸ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਾਇਰੈਕਟਰ ਸਪੋਰਟਸ ਪੰਜਾਬ ਸ੍ਰੀ ਅਮਿਤ ਤਲਵਾਰ (ਆਈ.ਏ.ਐਸ) ਦੀ ਰਹਿਨੁਮਾਈ ਹੇਠ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ ਰੈਜੀਡੈਂਸਲ ਖੇਡ ਵਿੰਗਾਂ ਲਈ ਖਿਡਾਰੀਆਂ ਦੀ ਚੋਣ ਵਾਸਤੇ ਟਰਾਇਲ ਅੱਜ 3 ਅਪ੍ਰੈਲ ਤੋਂ ਸੁਰੂ ਹੋਏ ਅਤੇ 4 ਅਪ੍ਰੈਲ 2023 ਨੂੰ ਜਿਲ੍ਹਾ ਅੰਮ੍ਰਿਤਸਰ ਵਿਖੇ ਅਖਰੀਲੇ ਦਿਨ ਕਰਵਾਏ ਗਏ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸ੍ਰੀ ਇੰਦਰਵੀਰ ਸਿੰਘ ਜਿਲ੍ਹਾ ਖੇਡ ਅਫਸਰ, ਅੰਮ੍ਰਿਤਸਰ ਨੇ ਦੱਸਿਆ ਕਿ ਖਿਡਾਰੀਆਂ ਦਾ ਟਰਾਇਲ ਲਈ ਇਨ੍ਹਾਂ ਉਤਸਾਹ ਖੇਡ ਖੇਤਰ ਵਿੱਚ ਹਾਸਲ ਹੋਣ ਵਾਲੀਆਂ ਉਪਲੱਬਧੀਆਂ ਨੂੰ ਦਰਸ਼ਾਉਂਦਾ ਹੈ। ਉਨ੍ਹਾਂ ਨੇ ਖਿਡਾਰੀਆਂ ਨਾਲ ਮੁਲਾਕਾਤ ਕਰਦੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭ ਕਾਮਨਾਵਾ ਦਿੱਤੀਆਂ। ਇਹ ਟਰਾਇਲ ਛੇ ਉਮਰ ਗਰੁੱਪਾਂ ਅੰਡਰ 10, ਅੰਡਰ 12, ਅੰਡਰ 14, ਅੰਡਰ 17, ਅੰਡਰ 19 ਤੇ ਅੰਡਰ 21 ਦੇ ਟਰਾਇਲ ਜਿਲ੍ਹਾ ਅੰਮ੍ਰਿਤਸਰ ਵਿਚ ਵੱਖ-ਵੱਖ ਸਥਾਨਾਂ ਤੇ ਜਿਵੇਂ ਕਿ ਖਾਲਸਾ ਕਾਲਜੀਏਟ ਸੀਨੀ: ਸੈਕੰ:ਸਕੂਲ ਵਿਖੇ ਐਥਲੈਟਿਕਸ, ਬਾਕਸਿੰਗ, ਫੁੱਟਬਾਲ, ਜੂਡੋ, ਵਾਲੀਬਾਲ ਤੈਰਾਕੀ ਅਤੇ ਹੈਂਡਬਾਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਬਾਸਕਟਬਾਲ, ਜਿਮਨਾਸਟਿਕ, ਹਾਕੀ, ਆਰਚਰੀ, ਸਾਇਕਲਿੰਗ ਅਤੇ ਫੈਨਸਿੰਗ, ਗੋਲਬਾਗ ਸਟੇਡੀਅਮ ਵਿਖੇ ਕੁਸਤੀ, ਜੇ ਜੇ ਐਸ ਸਕਾਈ ਹਾਕ ਟੇਬਲ ਟੈਨਿਸ ਅਕੈਡਮੀ ਵਿੱਖੇ ਟੇਬਲਟੈਨਿਸ, ਡੀ ਏ ਵੀ ਕੰਪਲੈਕਸ ਵਿਖੇ ਵੇਟ ਲਿਫਟਿੰਗ ਲਏੇ ਜਾ ਰਹੇ ਹਨ। ਟਰਾਇਲਾਂ ਦੇ ਦੂਜੇ ਦਿਨ ਖਿਡਾਰੀ ਬਹੁਤ ਹੀ ਉਤਸਾਹ ਨਾਲ ਟਰਾਇਲ ਦਿੰਦੇ ਹੋਏ ਨਜਰ ਆਏ। ਪਹਿਲੇ ਅਤੇ ਦੂਜੇ ਦਿਨ ਤਕਰੀਬਨ 653 ਲੜਕੇ ਅਤੇ 136 ਲੜਕੀਆਂ ਨੇੇ ਟਰਾਇਲ ਦਿੱਤੇ।
ਇਨ੍ਹਾਂ ਟਰਾਇਲਾ ਨੂੰ ਸਫਲਤਾਪੂਰਵਰਕ ਕਰਵਾਉਣ ਲਈ ਵਿਭਾਗ ਵੱਲੋਂ ਪੰਜਾਬ ਰਾਜ ਦੇ ਜਿਲਿ੍ਹਆਂ ਦੇ ਵਿਭਾਗੀ/ਪੀ.ਆਈ.ਐਸ / ਆਉਟਸੋਰਸਿਜ ਕੋਚਿਜ ਦੀ ਡਿਊਟੀ ਲਗਾਈ ਗਈ ਹੈ। ਇਨ੍ਹਾਂ ਵੱਖਵੱਖ ਜਿਲਿ੍ਹਆਂ ਤੋਂ ਆਏ ਕੋਚਿਜ ਵੱਲੋਂ ਟਰਾਇਲਾ ਨੂੰ ਸੁਚੱਝੇ ਢੰਗ ਨਾਲ ਕਰਵਾਉਣ ਲਈ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ। ਜਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਵੱਲੋਂ ਆਪਣੇ ਸਟਾਫ, ਕੋਚਿਜ ਅਤੇ ਬਾਹਰਲੇ ਜਿਲਿ੍ਹਆਂ ਤੋਂ ਆਏ ਕੋਚਿਜ, ਸਟਾਫ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ।


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads