April 30, 2025 6:02 pm

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ 4 ਸਕੂਲਾਂ ਵਿੱਚ ਬਹਿਣੀਵਾਲ ਨੇ ਵੰਡੀ ਪੰਜਾਬੀ ਬੋਲੀ ਸਮੱਗਰੀ ਅਤੇ ਫੱਟੀਆਂ

Spread the love

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਵੱਲੋਂ ਪੰਜਾਬ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਕੂਲਾਂ ਵਿੱਚ ਜਾ ਕੇ ਪੰਜਾਬੀ ਬੋਲੀ ਪ੍ਰਤੀ ਸਾਡੇ ਫਰਜ ਤਹਿਤ ਨਵੰਬਰ ਮਹੀਨੇ ਦਾ ਪ੍ਰੋਗਰਾਮ ਕਰਵਾਇਆ ਗਿਆ। ਉਨ੍ਹਾਂ ਵੱਖ-ਵੱਖ ਸਕੂਲਾਂ ਵਿੱਚ ਬੋਲਦਿਆਂ ਕਿਹਾ ਹੈ ਕਿ ਦੁਨੀਆਂ ਭਰ ਵਿੱਚ ਬੋਲੀਆਂ ਜਾਣ ਵਾਲੀਆਂ ਸਾਰੀਆਂ ਭਾਸ਼ਾਵਾਂ ਵਿੱਚੋਂ ਪੰਜਾਬੀ ਦਾ 13ਵਾਂ ਸਥਾਨ ਹੈ। ਸਾਨੂੰ ਅਹਿਦ ਲੈਣਾ ਚਾਹੀਦਾ ਹੈ ਕਿ ਇਸ ਬੋਲੀ ਨੂੰ ਅਸੀਂ ਪਹਿਲੇ ਨੰਬਰ ਤੇ ਲੈ ਕੇ ਆਈਏ। ਇਸ ਮੌਕੇ ਉਨ੍ਹਾਂ ਨਾਲ ਮਾਨਸਾ ਦੀ ਹੈਮਰ ਥਰੋ ਦੀ ਖਿਡਾਰਨ ਅਤੇ ਮੈਡਲ ਜੇਤੂ ਅਮਨਦੀਪ ਕੌਰ ਵੀ ਮੌਜੂਦ ਸੀ।

ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਨੇ ਪਿੰਡ ਤਲਵੰਡੀ ਅਕਲੀਆ ਦੇ ਸਰਕਾਰ ਮਿਡਲ ਸਕੂਲ ਵਿਖੇ ਸ਼ਹੀਦੀ ਦਿਵਸ ਨੂੰ ਸਮਰਪਿਤ ਬੱਚਿਆਂ ਨੂੰ ਸ਼ਹੀਦਾਂ ਦੀਆਂ ਕਿਤਾਬਾਂ, ਵਿਆਕਰਨ ਅਤੇ ਫੱਟੀਆਂ ਭੇਂਟ ਕੀਤੀਆਂ। ਉਨ੍ਹਾਂ ਮੰਚ ਤੇ ਬੋਲਦਿਆਂ ਕਿਹਾ ਕਿ ਪੰਜਾਬੀ ਬੋਲੀ ਆਪਣੇ ਆਪ ਵਿੱਚ ਮਿੱਠੀ ਜੁਬਾਨ ਅਤੇ ਅਮੀਰ ਭਾਸ਼ਾ ਹੈ। ਪਰ ਸਾਡੇ ਅੰਦਰ ਇਹ ਕਿਤੇ ਨਾ ਕਿਤੇ ਭਾਵਨਾ ਬਣੀ ਹੋਈ ਹੈ ਕਿ ਅਸੀਂ ਕੁਝ ਭਾਸ਼ਾਵਾਂ ਦੇ ਮੁਕਾਬਲੇ ਪੰਜਾਬੀ ਭਾਸ਼ਾ ਨੂੰ ਗਰੀਬ ਮੰਨਦੇ ਹਾਂ, ਜੋ ਸਾਡੀ ਗਲਤ ਫਹਿਮੀ ਹੈ। ਉਨ੍ਹਾਂ ਸਕੂਲੀ ਬੱਚਿਆਂ ਨੂੰ ਕਿਹਾ ਕਿ ਕੱਲ੍ਹ ਉਨ੍ਹਾਂ ਵਿੱਚੋਂ ਕਿਸੇ ਨੇ ਸਾਹਿਤਕਾਰ, ਖਿਡਾਰੀ, ਕਲਾਕਾਰ, ਡਾਕਟਰ, ਅਫਸਰ ਆਦਿ ਬਣਨਾ ਹੈ। ਪਰ ਜਦ ਉਹ ਆਪਣੀ ਮਾਂ ਬੋਲੀ ਨੂੰ ਅਪਣਾ ਕੇ ਆਪਣੀ ਮੰਜਿਲ ਤੱਕ ਪਹੁੰਚਣਗੇ। ਉਸ ਦਾ ਵੱਖਰਾ ਹੀ ਸਕੂਨ ਅਤੇ ਖੁਸ਼ੀ ਹੋਵੇਗੀ। ਚੰਗੀ ਗੱਲ ਹੈ ਕਿ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੇ ਰਾਜਨੀਤੀਵਾਨ, ਖਿਡਾਰੀ, ਕਲਾਕਾਰਾਂ ਆਦਿ ਨੇ ਪੰਜਾਬੀ ਬੋਲੀ ਦਾ ਪੱਲਾ ਨਹੀਂ ਛੱਡਿਆ। ਅੱਜ ਵੀ ਉਨ੍ਹਾਂ ਦੀ ਪਹਿਚਾਣ ਇੱਕ ਪੰਜਾਬੀ ਵਜੋਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਸੰਕਲਪ ਧਾਰ ਲੈਣਾ ਚਾਹੀਦਾ ਹੈ ਕਿ ਹੋਰਨਾਂ ਭਾਸ਼ਾਵਾਂ ਦੇ ਨਾਲ-ਨਾਲ ਪੰਜਾਬੀ ਨੂੰ ਮੋਹਰੀ ਬਣਾ ਕੇ ਚੱਲੀਏ। ਇਸ ਮੌਕੇ ਹੈਮਰ ਥਰੋ ਦੀ ਮੈਡਲ ਜੇਤੂ ਖਿਡਾਰਨ ਅਮਨਦੀਪ ਕੌਰ ਨੇ ਵੀ ਪੰਜਾਬੀ ਹੋਣ ਤੇ ਫਖਰ ਮਹਿਸੂਸ ਕਰਦਿਆਂ ਕਿਹਾ ਕਿ ਉਹ ਰਾਸ਼ਟਰੀ ਪੱਧਰ ਤੇ 5 ਵਾਰ ਮੈਡਲ ਜਿੱਤ ਚੁੱਕੀ ਹੈ। ਪਰ ਜਦੋਂ ਉਸ ਨੇ ਇਹ ਮੈਚ ਖੇਡੇ ਤਾਂ ਉਸ ਨੂੰ ਪੰਜਾਬੀ ਹੋਣ ਤੇ ਜੋ ਪਿਆਰ, ਸਤਿਕਾਰ, ਸਨਮਾਨ ਮਿਲਿਆ। ਉਹ ਇੱਕ ਵੱਖਰਾ ਸਕੂਨ ਅਤੇ ਰੁਤਬਾ ਬਖਸਦਾ ਹੈ। ਉਸ ਨੇ ਕਿਹਾ ਕਿ ਪੰਜਾਬੀਆਂ ਦੀ ਹਰ ਪ੍ਰਤਿਭਾ ਕਿਸੇ ਨਾ ਕਿਸੇ ਹੁਨਰ ਵਿੱਚੋਂ ਝਾਕਦੀ ਹੈ ਅਤੇ ਸਾਨੂੰ ਇਹ ਭਾਸ਼ਾ, ਬੋਲੀ ਆਪਣੇ ਅੰਗ-ਸੰਗ ਰੱਖਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨਾਲ ਸਕੂਲ ਮੁੱਖੀ ਬਲਵੀਰ ਸਿੰਘ ਸੱਗੂ ਨੇ ਵੀ ਹਰਪ੍ਰੀਤ ਸਿੰਘ ਬਹਿਣੀਵਾਲ ਦੇ ਉੱਦਮ ਦੀ ਪ੍ਰਸ਼ੰਸ਼ਾ ਕੀਤੀ ਅਤੇ ਇਸ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਸਕੂਲੀ ਬੱਚੇ ਪੰਜਾਬੀ ਬੋਲੀ ਦੀਆਂ ਫੱਟੀਆਂ ਅਤੇ ਹੋਰ ਸਮੱਗਰੀ ਹਾਸਿਲ ਕਰਕੇ ਬਾਗੋ-ਬਾਗ ਨਜਰ ਆਏ। ਇਸ ਮੌਕੇ ਉਨ੍ਹਾਂ ਨੇ ਸਰਕਾਰੀ ਹਾਈ ਸਕੂਲ, ਬੁਰਜ ਭਲਾਈਕੇ, ਕੇ.ਐੱਸ ਗਿੱਲ ਸਕੂਲ ਮਾਖਾ, ਮਾਤਾ ਗੁਜਰੀ ਪਬਲਿਕ ਸਕੂਲ, ਬਹਿਣੀਵਾਲ, ਸਿਲਵਰ ਬੈਲਜ ਸਕੂਲ, ਬਹਿਣੀਵਾਲ ਵਿਖੇ ਵੀ ਸਮਾਗਮ ਦੌਰਾਨ ਇਹ ਸਮੱਗਰੀ ਵੰਡੀ ਅਤੇ ਅਧਿਆਪਕਾਂ, ਸਕੂਲੀ ਬੱਚਿਆਂ ਨਾਲ ਪੰਜਾਬੀ ਬੋਲੀ ਪ੍ਰਤੀ ਵਿਚਾਰ ਸਾਂਝੇ ਕਰਦਿਆਂ ਪੰਜਾਬੀ ਨੂੰ ਅੰਗ-ਸੰਗ ਰੱਖਣ ਦਾ ਸੰਕਲਪ ਲਿਆ। ਇਸ ਮੌਕੇ ਪੰਜਾਬੀ ਅਧਿਆਪਿਕਾ ਗੁਰਪ੍ਰੀਤ ਕੌਰ, ਸਕੂਲ ਅਧਿਆਪਕ ਪ੍ਰਦੀਪ ਕੁਮਾਰ, ਸੁਨੀਤਾ ਰਾਣੀ, ਬਚਿੱਤਰ ਸਿੰਘ, ਆਦਿ ਹਾਜਰ ਸਨ।


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads