ਬਾਲ ਦਿਵਸ ਮੌਕੇ ਬਾਲ ਭਲਾਈ ਸ਼ਖ਼ਸੀਅਤਾਂ ਦਾ ਸਨਮਾਨ

Spread the love

 

ਬੁਢਲਾਡਾ, 16 ਨਵੰਬਰ  (ਦਵਿੰਦਰ ਸਿੰਘ ਕੋਹਲੀ) :  ਪਿਛਲੇ ਦਿਨੀਂ ਬਾਲ ਦਿਵਸ ਮੌਕੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਸਰਕਾਰੀ ਹਸਪਤਾਲ ਦੇ ਬੱਚਿਆਂ ਦੇ ਡਾਕਟਰ ਸ਼੍ਰੀ ਅਮਨਦੀਪ ਗੋਇਲ ਜੀ ਅਤੇ ਜ਼ਿਲ੍ਹਾ ਮਾਨਸਾ ਦੇ ਬਾਲ ਭਲਾਈ ਕਮੇਟੀ ਦੇ ਬੁਢਲਾਡਾ ਦੇ ਅਹੁਦੇਦਾਰ ਮੈਡਮ ਵੀਰਦਵਿੰਦਰ ਕੌਰ, ਡਾਕਟਰ ਨੀਲਮ ਕੱਕੜ, ਸ਼੍ਰ ਕਮਲਦੀਪ ਸਿੰਘ, ਸ਼੍ਰੀ ਰਜਿੰਦਰ ਵਰਮਾ ਅਤੇ ਡਾਕਟਰ ਬਲਦੇਵ ਕੱਕੜ ਜੀ ਨੂੰ ਸਨਮਾਨਿਤ ਕੀਤਾ ਗਿਆ। ਮਾਸਟਰ ਕੁਲਵੰਤ ਸਿੰਘ ਅਨੁਸਾਰ ਡਾਕਟਰ ਅਮਨਦੀਪ ਗੋਇਲ ਜੀ ਸਰਕਾਰੀ ਡਿਊਟੀ ਦੌਰਾਨ ਅਤੇ ਉਸ ਤੋਂ ਬਾਅਦ ਵੀ ਸੰਸਥਾ ਵਲੋਂ ਭੇਜੇ ਅਤੇ ਹੋਰ ਲੋੜਵੰਦ ਬੱਚਿਆਂ ਦਾ ਫ੍ਰੀ ਇਲਾਜ ਅਤੇ ਦਵਾਈ ਮਦਦ ਕਰਦੇ ਹਨ।ਇਸ ਦੇ ਨਾਲ ਹੀ ਸੰਸਥਾ ਵਲੋਂ ਜੋ 200 ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ, ਪੜ੍ਹਾਈ ਖ਼ਰਚ ਅਤੇ ਮੈਡੀਕਲ ਸਹੂਲਤ ਦਿੱਤੀ ਜਾਂਦੀ ਹੈ, ਉਸ ਵਿੱਚ ਦੋ ਪਰਿਵਾਰਾਂ ਦੀ ਸੇਵਾ ਵੀ ਲਈ ਹੋਈ ਹੈ । ਸਮੂਹ ਬਾਲ ਭਲਾਈ ਕਮੇਟੀ ਮੈਂਬਰ ਬੱਚਿਆਂ ਦੀ ਭਲਾਈ ਲਈ ਤੱਤਪਰ ਰਹਿੰਦੇ ਹੋਏ ਗੁੰਮ ਬੱਚਿਆਂ ਦੀ ਤਲਾਸ਼ ਕਰਨੀ ਅਤੇ ਲੱਭੇ ਬੱਚਿਆਂ ਦੇ ਵਾਰਸਾਂ ਦੀ ਤਲਾਸ਼ ਕਰਕੇ ਮਾਪਿਆਂ ਨਾਲ ਮਿਲਾਉਣਾ ਅਤੇ ਮਾਪਿਆਂ ਵਲੋਂ ਬੱਚਿਆਂ ਤੋਂ ਬਾਲ ਮਜ਼ਦੂਰੀ ਕਰਵਾਉਣ ਤੋਂ ਰੋਕਣ ਲਈ ਯਤਨਸ਼ੀਲ ਰਹਿੰਦੇ ਹਨ। ਇਹਨਾਂ ਸਾਰਿਆਂ ਦੀਆਂ ਵਡਮੁੱਲੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸੰਸਥਾ ਵਲੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ। ਪਰਮਾਤਮਾ ਸਾਰਿਆਂ ਨੂੰ ਇਸੇ ਤਰ੍ਹਾਂ ਸੇਵਾਵਾਂ ਕਰਨ ਦਾ ਬਲ ਬਖਸ਼ਣ।ਇਸ ਮੌਕੇ ਉਪਰੋਕਤ ਤੋਂ ਇਲਾਵਾ ਕੁਲਦੀਪ ਸਿੰਘ ਅਨੇਜਾ, ਕੁਲਵਿੰਦਰ ਸਿੰਘ ਈ ਓ, ਚਰਨਜੀਤ ਸਿੰਘ ਝਲਬੂਟੀ, ਆੜਤੀ ਜਸਵਿੰਦਰ ਸਿੰਘ ਵਿਰਕ, ਬਲਬੀਰ ਸਿੰਘ ਕੈਂਥ, ਮਿਸਤਰੀ ਮਿੱਠੂ ਸਿੰਘ, ਡਾਕਟਰ ਪ੍ਰੇਮ ਸਾਗਰ, ਡਾਕਟਰ ਗੁਰਸੇਵਕ ਸਿੰਘ, ਨੱਥਾ ਸਿੰਘ, ਜਸ਼ਨ ਸਿੰਘ ਸਰਾਂ ਆਦਿ ਹਾਜ਼ਰ ਸਨ।


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads