April 30, 2025 10:31 pm

ਸ਼ੂਗਰ ਸੰਬੰਧੀ ਲਗਾਇਆ ਜਾਗਰੂਕਤਾ ਸੈਮੀਨਾਰ

Spread the love

ਡਾਇਬਟੀਜ਼ ਕਈ ਬਿਮਾਰੀਆਂ ਦੀ ਜਨਮਦਾਤੀ : ਮੱਤੀ
ਬੁਢਲਾਡਾ, 16 ਨਵੰਬਰ (ਦਵਿੰਦਰ ਸਿੰਘ ਕੋਹਲੀ): ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਅਧੀਨ ਸਿਹਤ ਵਿਭਾਗ, ਬੁਢਲਾਡਾ ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਮਾਣਯੋਗ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਹੁਕਮਾਂ ਅਨੁਸਾਰ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਹਰਿੰਦਰ ਕੁਮਾਰ ਸ਼ਰਮਾ ਸਿਵਲ ਸਰਜਨ ਮਾਨਸਾ ੍ਦੀ ਅਤੇ ਡਾ ਰਣਜੀਤ ਸਿੰਘ ਰਾਏ ਦੀ ਅਗਵਾਈ ਵਿਚ ਅਤੇ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਡਾ. ਗੁਰਚੇਤਨ ਪ੍ਰਕਾਸ਼ ਰਹਿਨੁਮਈ ਹੇਠ ਬਲਾਕ ਵਿਚ ਸ਼ੂਗਰ ਸੰਬੰਧੀ ਜਾਣਕਾਰੀ ਦੇਣ ਲਈ ਜਾਗਰੂਕਤਾ ਸੈਮੀਨਾਰ ਲਾਇਆ ਗਿਆ । ਇਸ ਮੌਕੇ ਅੱਜ ਇਥੇ ਲੋਕਾਂ ਨੂੰ ਜਾਗਰੂਕ ਕਰਦਿਆ ਬੁਢਲਾਡਾ ਵਿਚ ਹਰਬੰਸ ਮੱਤੀ ਬੀ.ਈ.ਈ.ਨੇ ਕਿਹਾ ਕਿ ਸ਼ੂਗਰ ਜਾਗਰੂਕਤਾ ਸੈਮੀਨਾਰ ਬਿਮਾਰੀ ਦੇ ਨਿਦਾਨ, ਇਲਾਜ ਤੇ ਜਲਦੀ ਪਤਾ ਲਾਉਣ ਬਾਰੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਲਗਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਸ਼ੂਗਰ ਇੱਕ ਲਾਈਫ ਸਟਾਈਲ ਦੀ ਬਿਮਾਰੀ ਹੈ। ਸ਼ੂਗਰ ਜਾਂ ਡਾਇਬਟੀਜ਼ ਕਈ ਬਿਮਾਰੀਆਂ ਦੀ ਜਨਮਦਾਤੀ ਅਤੇ ਮਰੀਜ਼ ਵੱਲੋਂ ਵਰਤੀ ਗਈ ਲਾਪਰਵਾਹੀ ਨਾਲ ਇਹ ਸ਼ਰੀਰ ਦੇ ਵੱਖ – ਵੱਖ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼ੂਗਰ ਮੈਟਾਬੋਲਿਕ ਬਿਮਾਰੀਆਂ ਦਾ ਇਕ ਸਮੂਹ ਹੈ, ਜਿਸ ਨਾਲ ਖੂਨ ਵਿਚ ਗੁਲੂਕੋਜ਼ ਦੇ ਸਤਰ ਸਧਾਰਨ ਨਾਲੋਂ ਜ਼ਿਆਦਾ ਹੋ ਜਾਂਦਾ ਹੈ ਅਤੇ ਇਹ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਪ੍ਰਭਾਵਿਤ ਕਰ ਸਕਦੀ ਹੈ। ਵਾਰ – ਵਾਰ ਪਿਸ਼ਾਬ ਆਉਂਣਾ, ਜਖਮ ਦਾ ਦੇਰੀ ਨਾਲ ਠੀਕ ਹੋਣਾ, ਅਚਾਨਕ ਵਜਨ ਘੱਟ ਜਾਣਾ, ਭੁੱਖ ਤੇ ਪਿਆਸ ਜਿਆਦਾ ਲੱਗਣਾ, ਹੱਥ ਪੈਰ ਸੁੰਨ ਹੋਣਾ ਆਦਿ ਸ਼ੂਗਰ ਦੀਆਂ ਨਿਸ਼ਾਨੀਆਂ ਹਨ ਅਤੇ ਅਜਿਹੇ ਨਿਸ਼ਾਨੀਆਂ ਵਾਲੇ ਮਰੀਜ਼ਾਂ ਨੂੰ ਤਰਜੀਹੀ ਤੌਰ ਤੇ ਆਪਣੀ ਸ਼ੂਗਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਮਨੁੱਖੀ ਸਰੀਰ ਚ ਇਨਸੂਲਿਨ ਨਾਂ ਦਾ ਰਸ ਪੈਦਾ ਹੁੰਦਾ ਹੈ ਜੋ ਕਿ ਖਾਣ – ਪੀਣ ਦੀਆਂ ਚੀਜ਼ਾਂ ਤੋਂ ਪੈਦਾ ਹੋਏ ਗੁਲੂਕੋਜ਼ ਦੀ ਐਨਰਜੀ ਦੇ ਰੂਪ ਚ ਵਰਤੋਂ ਕਰਦਾ ਹੈ, ਪਰ ਕਈ ਵਾਰ ਸਰੀਰ ਚ ਇਨਸੂਲਿਨ ਘੱਟ ਬਣਦੀ ਹੈ ਜਾਂ ਫਿਰ ਬਿਲਕੁੱਲ ਹੀ ਨਹੀਂ ਬਣਦੀ, ਜਿਸ ਕਾਰਨ ਖੂਨ ਚ ਸ਼ੂਗਰ ਦੀ ਮਾਤਰਾ ਵੱਧਣ ਲੱਗਦੀ ਹੈ। ਇਸ ਅਵਸਥਾ ਨੂੰ ਸ਼ੂਗਰ ਕਿਹਾ ਜਾਂਦਾ ਹੈ। ਇਸ ਦਾ ਕੌਈ ਇਲਾਜ ਨਹੀਂ ਹੈ, ਬੱਸ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜੇਕਰ ਇਸ ਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਇਹ ਅੱਖਾਂ, ਕਿਡਨੀ, ਦਿਮਾਗ ਅਤੇ ਸਰੀਰ ਦੇ ਹੋਰਨਾਂ ਹਿੱਸਿਆਂ ਤੇ ਬੁਰਾ ਪ੍ਰਭਾਵ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਸ਼ੂਗਰ ਹੋਣ ਦਾ ਮੁੱਖ ਕਾਰਨ ਗਲਤ ਜੀਵਨ ਸ਼ੈਲੀ ਹੈ। ਕਿਉਕਿ ਅੱਜ ਕੱਲ ਖਾਣ – ਪੀਣ ਦੇ ਤੌਰ ਤੇ ਮੈਦੇ ਜਾਂ ਚਿਕਨਾਈ ਵਾਲੀਆਂ ਵਸਤੂਆਂ ਦੀ ਵਰਤੋਂ ਬਹੁਤ ਵੱਧ ਗਈ ਹੈ ਜੋ ਕਿ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀਆਂ ਹਨ। ਇਸ ਤੋਂ ਇਲਾਵਾ ਸਰੀਰਕ ਗਤੀਵਿਧੀਆਂ ਦੀ ਘਾਟ ਵੀ ਇਸ ਦਾ ਕਾਰਨ ਬਣਦੀ ਹੈ। ਮੋਟਾਪਾ, ਕਸਰਤ ਨਾਂ ਕਰਨ, ਸੰਤੁਲਿਤ ਭੋਜਨ ਨਾ ਲੈਣਾ, ਜੀਵਨ ਵਿਚ ਤਨਾਓ, ਖਾਨਦਾਨੀ ਆਦਿ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼ੂਗਰ ਅੱਖਾਂ ਨੂੰ ਕਾਫ਼ੀ ਪ੍ਰਭਾਵਿਤ ਕਰ ਸਕਦੀ ਹੈ। ਜਿਸ ਨਾਲ ਮਰੀਜ਼ ਨੂੰ ਧੂੰਦਲਾ ਦਿਖਾਈ ਦੇਣਾ, ਕਾਲੇ ਧੱਬੇ ਦਿਖਣਾ, ਰੰਗਾਂ ਦੀ ਪਹਿਚਾਣ ਕਰ ਵਿਚ ਮੁਸ਼ਕਿਲ ਆਉਣਾ, ਅੰਨਾਪਣ ਹੋਣਾ ਆਦਿ ਵਰਗੀਆਂ ਸੱਮਸਿਆਵਾਂ ਹੋ ਸਕਦੀਆਂ ਹਨ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਸਿਹਤ ਦਾ ਸਮੇਂ – ਸਮੇਂ ਚੈਕਅਪ ਕਰਵਾਉਣਾ ਜਰੂਰੀ ਹੈ। ਇਸ ਮੌਕੇ ਉਨ੍ਹਾਂ ਨੇ ਹਰ ਇਕ ਵਿਅਕਤੀ ਨੂੰ ਰੋਜਾਨਾ ਦੀ 35 – 40 ਮਿੰਟ ਦੀ ਕਸਰਤ, ਸੰਤੁਲਿਤ ਅਹਾਰ, ਘੱਟ ਵਜਨ, ਪੂਰੀ ਨੀਦ ਲੈਣ ਅਤੇ ਤਣਾਅ ਮੁਕਤ ਜੀਵਨ ਸ਼ੈਲੀ ਆਪਣਾ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ 30 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਸਾਲ ਵਿਚ ਇੱਕ ਵਾਰ ਜਰੂਰ ਆਪਣੀ ਸ਼ਰੀਰ ਦੀ ਮੁਕੰਮਲ ਜਾਚ ਕਰਵਾਉਣੀ ਚਾਹੀਦੀ ਹੈ ਜੋ ਕਿ ਸਰਕਾਰੀ ਹਸਪਤਾਲਾਂ ਵਿਖੇ ਮੁਫ਼ਤ ਉਪਲੱਬਧ ਕਰਵਾਈ ਜਾਂਦੀ ਹੈ।


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads