ਆਦਮੀ ਕਲਿਨਿਕਾਂ ਵਿੱਚ ਦਰਪੇਸ਼ ਮਸਲਿਆਂ ਸਬੰਧੀ ਇੱਕ ਮੰਗ ਪੱਤਰ ਦਿੱਤਾ

Spread the love

ਅੰਮ੍ਰਿਤਸਰ 3 ਫਰਵਰੀ (ਪਵਿੱਤਰ ਜੋਤ)  : ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਸੂਬਾਈ ਪ੍ਰੋਗਰਾਮ ਦੇ ਤਹਿਤ ਆਮ ਆਦਮੀ ਕਲਿਨਿਕਾਂ ਵਿੱਚ ਦਰਪੇਸ਼ ਮਸਲਿਆਂ ਨੂੰ ਮੁੱਖ ਰੱਖ ਕੇ ਇੱਕ ਮੰਗ ਪੱਤਰ ਪ੍ਰਧਾਨ ਅਸ਼ੋਕ ਸ਼ਰਮਾ, ਜਨਰਲ ਸਕੱਤਰ ਪਲਵਿੰਦਰ ਸਿੰਘ ਧੰਮੂ,ਵਿੱਤ ਸਕੱਤਰ ਜਸਮੇਲ ਸਿੰਘ ਵੱਲਾ ਦੀ ਅਗਵਾਈ ਦੀ ਅਗਵਾਈ ਹੇਠ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਚਰਨਜੀਤ ਸਿੰਘ ਨੂੰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਇਹਨਾਂ ਵਿੱਚ ਲਗਾਇਆ ਜਾਣ ਵਾਲਾ ਸਟਾਫ ਲੋਕਲ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਹਨਾਂ ਕੇਂਦਰਾਂ ਨੂੰ ਸੈਂਟਰਲੀ ਏ ਸੀ ਕਰਨਾ, ਫਾਰਮੇਸੀ ਅਫਸਰਾਂ ਨੂੰ ਉਹਨਾਂ ਦੇ ਅਹੁਦੇ ਮੁਤਾਬਿਕ ਹੀ ਸੰਬੋਧਤ ਕਰਨਾ ਤੇ ਲਿਖਣਾ, ਫਾਰਮੇਸੀ ਅਫਸਰਾਂ ਦੀ ਨਵੀਂ ਭਰਤੀ ਕਰਕੇ ਕੰਮ ਦਾ ਬੋਝ ਹਲਕਾ ਕਰਨਾ ਅਤੇ ਦਫਤਰੀ ਪੱਧਰ ਤੇ ਆ ਰਹੀਆਂ ਮੁਸਕਲਾਂ ਨੂੰ ਹੱਲ ਕਰਨ ਬਾਰੇ ਲਿਖਿਆ ਗਿਆ।ਇਹ ਮੰਗ ਪੱਤਰ ਸਿਵਲ ਸਰਜਨ ਰਾਹੀਂ ਸਿਹਤ ਮੰਤਰੀ ਤੱਕ ਪਹੁੰਚਾਉਣ ਲਈ ਲਿਖਿਆ ਗਿਆ ਹੈ ਤੇ ਜਥੇਬੰਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਥਾਨਕ ਮਸਲੇ ਤੁਰੰਤ ਹੱਲ ਕਰਨੇ ਚਾਹੀਦੇ ਹਨ,ਜਿਸ ਤੇ ਸਿਵਲ ਸਰਜਨ ਵੱਲੋਂ ਹਾਂਪੱਖੀ ਹੁੰਗਾਰਾ ਭਰਿਆ ਗਿਆ।ਇਸ ਸਮੇਂ ਹੋਰਨਾਂ ਤੋਂ ਇਲਾਵਾ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਗੁਰਸ਼ਰਨ ਸਿੰਘ ਬੱਬਰ, ਗੁਰਮੇਜ ਸਿੰਘ ਛੀਨਾ,ਕਰਨ ਸਿੰਘ ਲੋਪੋਕੇ, ਕੁਲਵਿੰਦਰ ਕੌਰ, ਧਰਮਿੰਦਰ ਕੌਰ, ਸਤਿੰਦਰਜੀਤ ਕੌਰ,ਕਮਲਜੋਤੀ, ਸ਼ੈਲੀ ਸ਼ਰਮਾ, ਹਰਜੋਤ ਕੌਰ, ਸੁਖਦੀਪ ਕੌਰ ਗੁਰਦਿਆਲ ਭਗਤ, ਵਰਿੰਦਰ ਸਿੰਘ, ਰਵਿੰਦਰ ਸ਼ਰਮਾ, ਨਿਰਮਲ ਸਿੰਘ ਮਜੀਠਾ, ਗੁਰਬਰਿੰਦਰ ਸਿੰਘ ਸਾਹ, ਗੁਰਮੇਲ ਸਿੰਘ ਮਾਨਾਂਵਾਲਾ, ਗੁਰਵਿੰਦਰ ਸਿੰਘ ਖਾਲਸਾ,ਰਾਘਵ ਸ਼ਰਮਾ, ਜਸਪਾਲ ਸਿੰਘ ਕੋਟ ਖਾਲਸਾ, ਪਰਮਜੀਤ ਸਿੰਘ ਭੀਲੋਵਾਲ, ਲਵਜੀਤ ਸਿੰਘ ਸਿੱਧੂ ਆਦਿ ਵੀ ਮੌਜੂਦ ਸਨ।

Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads