ਪੰਜਾਬ ਵਿਚ ਭਾਜਪਾ ਸਰਕਾਰ ਦਾ ਬਨਣਾ ਤਹਿ-ਅਮਿਤ ਸ਼ਾਹ

Spread the love

ਹਲਕਾ ਨੋਰਥ ਵਿੱਚ ਕਰਵਾਈ ਰੈਲੀ ਦੌਰਾਨ ਵਰਕਰਾਂ ਵਿੱਚ ਭਾਰੀ ਉਤਸ਼ਾਹ

ਅੰਮ੍ਰਿਤਸਰ,14 ਫਰਵਰੀ (ਪਵਿੱਤਰ ਜੋਤ )- ਹਲਕਾ ਨੌਰਥ ਅਮ੍ਰਿਤਸਰ ਦੇ ਇਲਾਕੇ ਰਣਜੀਤ ਐਵੀਨਿਊ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅੰਮ੍ਰਿਤਸਰ ਫੇਰੀ ਦੇ ਦੌਰਾਨ ਭਾਜਪਾ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਰਣਜੀਤ ਐਵੇਨਿਊ ਵਿਖੇ ਕਰਵਾਈ ਰੈਲੀ ਦੇ ਦੌਰਾਨ ਅਮਿਤ ਸ਼ਾਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਵਿਰੋਧੀ ਪਾਰਟੀਆਂ ਧੱਕੇਸ਼ਾਹੀਆਂ ਤੋਂ ਦੁਖੀ ਹਨ। ਪੰਜਾਬ ਵਿੱਚ ਭਾਜਪਾ ਦੀ ਲਹਿਰ ਹੈ ਭਾਜਪਾ ਉਮੀਦਵਾਰਾਂ ਦੀ ਜਿੱਤ ਤਹਿ ਹੋਣ ਦੇ ਚੱਲਦਿਆਂ ਇੱਥੇ ਭਾਜਪਾ ਦੀ ਸਰਕਾਰ ਹੀ ਬਣੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਉਦਮਾਂ ਸਦਕਾ ਪੰਜਾਬ ਵਾਸੀਆਂ ਨੂੰ ਉਹ ਸਹੂਲਤਾਂ ਮਿਲਣ ਜਾ ਰਹੀਆਂ ਹਨ। ਜਿਨ੍ਹਾਂ ਨੂੰ ਕਾਂਗਰਸ ਸਰਕਾਰ ਕਦੀ ਵੀ ਪੂਰਾ ਨਹੀਂ ਕਰ ਸਕੀ ਹੈ। ਪੰਜਾਬ ਵਿਚ ਵੱਧ ਰਹੇ ਧਰਮ ਪਰਿਵਰਤਨ ਨੂੰ ਚੰਨੀ ਸਰਕਾਰ ਨਹੀਂ ਭਾਜਪਾ ਸਰਕਾਰ ਹੀ ਲਗਾਮ ਲਗਾਏਗੀ। ਵਰਕਰਾਂ ਵਿੱਚ ਜੋਸ਼ ਵੇਖ ਕੇ ਸ਼ਾਹ ਨੇ ਕਿਹਾ ਕਿ ਵਰਕਰਾਂ ਦੇ ਭਾਰੀ ਉਤਸ਼ਾਹ ਤੋਂ ਪਤਾ ਲੱਗ ਰਿਹਾ ਹੈ। ਕਿ ਉਹ ਵਿਰੋਧੀਆਂ ਦਾ ਤਖਤਾ ਪਲਟ ਦੇਣਗੇ। ਬੈਠਕ ਦੇ ਦੌਰਾਨ ਕੇਂਦਰੀ ਮੰਤਰੀ ਹਰਦੀਪ ਪੁਰੀ,ਤਰੁਣ ਚੁੱਗ, ਸਵੇਤ ਮਲਿਕ,ਸੁਖਮੰਦਰ ਸਿੰਘ ਪਿੰਟੂ,ਪਰਦੀਪ ਸਿੰਘ ਮਜੀਠਾ, ਸੁਭਾਸ਼ ਸ਼ਰਮਾ ਸਮੇਤ ਵੱਖ ਵੱਖ ਹਲਕਿਆਂ ਦੇ ਉਮੀਦਵਾਰਾਂ ਨੇ ਵੀ ਸੰਬੋਧਨ ਕਰਦਿਆਂ ਭਾਜਪਾ ਦੇ ਕਮਲ ਤੇ ਫੁੱਲ ਦੇ ਨਿਸ਼ਾਨ ਤੇ ਮੋਹਰ ਲਗਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਰੀਨਾ ਜੇਤਲੀ,ਰਜਿੰਦਰ ਮੋਹਨ ਸਿੰਘ ਛੀਨਾ,ਰਜੇਸ਼ ਹਨੀ,ਮਨਜਿੰਦਰ ਸਿੰਘ ਸਿਰਸਾ,ਰਾਕੇਸ਼ ਗਿੱਲ, ਕੁਮਾਰ ਅਮਿਤ,ਡਾ.ਰਾਮ ਚਾਵਲਾ,ਬਲਵਿੰਦਰ ਕੌਰ,ਜ਼ਿਲ੍ਹਾ ਪ੍ਰਧਾਨ ਸੁਰੇਸ਼ ਮਹਾਜਨ,ਰਜੇਸ਼ ਕੰਧਾਰੀ,ਵਾਰਡ ਨੰਬਰ 13 ਭਾਜਪਾ ਦੇ ਇੰਚਾਰਜ ਲਵਲੀਨ ਵੜੈਚ,ਅਲਕਾ ਸ਼ਰਮਾ,ਅਨੁਜ ਸਿੱਕਾ,ਪੱਪੂ ਮਹਾਜਨ,ਮਾਨਵ ਤਨੇਜਾ,ਬਲਦੇਵ ਰਾਜ ਬੱਗਾ, ਕਪਿਲ ਸ਼ਰਮਾ,ਸਪਨਾ ਭੱਟੀ, ਸੀਮਾ ਸ਼ਰਮਾ,ਸਿੰਮੀ ਵੇਰਕਾ, ਆਕਾਸ਼ਮੀਤ ਵੜੈਚ,ਰਿੰਪੀ ਭਾਰਦਵਾਜ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਨੇਤਾ ਅਤੇ ਵਰਕਰ ਮੌਜੂਦ ਸਨ।


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads