ਅੰਮ੍ਰਿਤਸਰ 12 ਦਸੰਬਰ (ਰਾਜਿੰਦਰ ਧਾਨਿਕ ) : ਸਾਬਕਾ ਕੌਂਸਲਰ ਮੀਨੂ ਸਹਿਗਲ ਨੇ ਆਪਣੇ ਪੁਤਲੀਘਰ ਦਫਤਰ ਵਿਚ 500 ਤੋਂ ਵੱਧ ਈ ਸ਼ਰਮ ਕਾਰਡ ਅਤੇ ਲੇਬਰ ਕਾਰਡ ਬਣਵਾਏ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਲੋਕ ਹਿੱਤਾਂ ਦੇ ਲਈ ਨਵੀਂ ਯੋਜਨਾਵਾਂ ਦੀ ਤਾਰੀਫ਼ ਕੀਤੀ ਅਤੇ ਕਾਰਡ ਦੇ ਫਾਇਦੇ ਦੱਸੇ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਓ ਤਾਕਿ ਲੋਕਾਂ ਨੂੰ ਸੈਂਟਰ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਮਿਲੇ। ਇਸ ਮੌਕੇ ਬੀ ਜੇ ਪੀ ਯੁਵਾ ਦੀ ਉਪ ਪ੍ਰਧਾਨ ਭਾਗਿਆ, ਐਸ ਸੀ ਮੋਰਚਾ ਮੰਡਲ ਪ੍ਰਧਾਨ ਬਲਬੀਰ ਸਿੰਘ, ਅਵਲੀਨ ਸਿੰਘ, ਕਮਲ, ਪਾਰਸ, ਸੀਮਾ ਆਦਿ ਮੌਜੂਦ ਸਨ।
. ,













