March 11, 2026 4:27 pm

ਪਿੰਗਲਵਾੜਾ ਸੰਸਥਾ ਦੇ ਮੁਖ ਦਫਤਰ ਵਿਚ ਕੀਤੀ ਗਈ ਮੀਟਿੰਗ

Spread the love

ਅੰਮ੍ਰਿਤਸਰ 23 ਦਸੰਬਰ (ਪਵਿੱਤਰ ਜੋਤ) : ਪਿੰਗਲਵਾੜਾ ਸੰਸਥਾ ਦੇ ਮੁਖ ਦਫਤਰ ਨੇੜੇ ਬਸ ਸਟੈਂਡ ਵਿਖੇ ਇਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿਚ ਅਕਾਲ ਪੁਰਖ ਦੀ ਅਪਾਰ ਸਦਕਾ ਅਤੇ ਭਗਤ ਪੂਰਨ ਸਿੰਘ ਜੀ ਦੀਆਂ ਅਸੀਸਾਂ ਸਦਕਾ ਪਿੰਗਲਵਾੜਾ ਸੰਸਥਾ ਮਾਨਵਤਾ ਦੀ ਅਤੇ ਵਾਤਵਰਨ ਦੀ ਸੰਭਾਲ ਵਿਚ ਅਣਥੱਕ ਕੰਮ ਕਰ ਰਿਹਾ ਹੈ ਅਤੇ ਆਸ ਕਰਦਾ ਹੈ ਕਿ ਰਾਜਨੀਤਿਕ ਲੋਕ ਵੀ ਇਨ੍ਹਾਂ ਮੁੱਦਿਆਂ ਵੱਲ ਧਿਆਨ ਦੇਣ । ਸੋਹਣਾ-ਮੋਹਣਾ ਜਿਹੜੇ ਦੋ ਜੁੜਵੇ ਬੱਚੇ ਪਿੰਗਲਵਾੜਾ ਸੰਸਥਾ ਵਿਚ 15 ਅਗਸਤ 2003 ਨੂੰ ਪੁੱਜੇ, ਇਨ੍ਹਾਂ ਦੀ ਪਰਵਰਿਸ਼ ਪੂਰੇ ਧਿਆਨ ਨਾਲ ਕੀਤੀ ਗਈ, ਕੋਸ਼ਿਸ਼ ਸੀ ਕਿ ਇਹ ਤਮਾਸ਼ਾ ਨਾ  ਬਣਨ। ਇਨ੍ਹਾਂ ਨੂੰ ਤੁਰਨ-ਫਿਰਨ ਦੇ ਕਾਬਲ ਬਣਾਇਆ ਗਿਆ । ਭਗਤ ਪੂਰਨ ਸਿੰਘ ਆਦਰਸ਼ ਸਕੂਲ ਵਿਚ ਇਨ੍ਹਾਂ ਨੇ ਦਸਵੀਂ ਪਾਸ ਕੀਤੀ । ਇਨ੍ਹਾਂ ਦੀ ਦਿਲਚਸਪੀ ਬਿਜਲੀ ਦੇ ਕੰਮਾਂ ਵਿਚ ਸੀ ।  ਮਲਕੀਅਤ ਸਿੰਘ ਨੇ ਇਨ੍ਹਾਂ ਨੂੰ ਕੰਮ ਸਿਖਾਇਆ । ਫਿਰ ਇਨ੍ਹਾਂ ਦਾ ਸਰਕਾਰੀ ਬਹੁ-ਤਕਨੀਕੀ ਕਾਲਜ ਵਿਚ ਬਿਜਲੀ ਦੇ ਡਿਪਲੋਮਾ ਵਿਚ ਦਾਖਲਾ ਕਰਵਾਇਆ ਗਿਆ । ਪਰ ਇਸ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਪੰਜਾਬ ਸਰਕਾਰ ਪਾਵਰ ਕਾਰਪੋਰੇਸ਼ਨ ਆਰ.ਟੀ.ਐਮ ਦੀ ਨੌਕਰੀ ਮਿਲ ਗਈ । ਇਨ੍ਹਾਂ ਨੂੰ ਇਲੈਕਸ਼ਨ ਕਮਿਸ਼ਨ ਨੇ ਚੰਡੀਗੜ੍ਹ ਬੁਲਾ ਕੇ ਦੋ ਵੋਟਾਂ ਬਨਾਉਣ ਦਾ ਵੀ ਫੈਸਲਾ ਕੀਤਾ । ਭਾਰਤ ਵਿਚ ਬਹੁਤ ਸਾਰੇ ਬੱਚੇ ਯਤੀਮ ਹਨ ਅਤੇ ਕੋਵਿਡ-19 ਦੀ ਬੀਮਾਰੀ ਕਰਕੇ ਹੋਰ ਵੀ ਵਾਧਾ ਹੋਇਆ ਹੈ । ਪਹਿਲਾਂ ਤਾਂ ਇਨਾਂ ਦੀ ਸਾਂਭ-ਸੰਭਾਲ ਅਤੇ ਪੜ੍ਹਾਈ ਦਾ ਇੰਤਜਾਮ ਹੋਣਾ ਚਾਹੀਦਾ ਹੈ । ਫਿਰ ਇਨ੍ਹਾਂ ਦੇ ਉੱਚ-ਵਿਦਿਆਲੇ ਵਿਚ ਦਾਖਲਾ ਅਤੇ ਨੌਕਰੀ ਵਿਚ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ । ਇਹ ਮੁੱਦਾ ਪਿਛਲੀਆਂ ਚੋਣਾਂ ਵਿਚ ਵੀ ਪਿੰਗਲਵਾੜਾ ਸੰਸਥਾ ਨੇ ਉਠਾਇਆ ਸੀ ਪਰ ਕਿਸੇ ਰਾਜਸੀ ਨੇਤਾਵਾਂ ਨੇ ਕੋਈ ਧਿਆਨ ਨਹੀਂ ਦਿਤਾ । ਹਰ ਕੋਈ ਸਿਹਤਮੰਦ ਜੀਵਨ ਜੀਉਣਾ ਚਾਹੁੰਦਾ ਹੈ । ਇਹ ਤਾਂ ਹੀ ਸੰਭਵ ਹੈ ਜੇ ਸਾਫ ਪਾਣੀ, ਹਵਾ ਅਤੇ ਜ਼ਹਿਰ ਰਹਿਤ ਧਰਤੀ ਹੋਵੇਗੀ । ਵਾਤਾਵਰਨ ਚੇਤਨਾ ਲਹਿਰ ਰਾਹੀਂ ਇਹ ਮੁੱਦਿਆਂ ਵੱਲ ਵੀ ਸਰਕਾਰਾਂ ਧਿਆਨ ਦੇਣ
ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ ਪੰਜਾਬ ਵਿਚ 1,46,696 ਲੋਕ ਹਨ ਜਿਨ੍ਹਾਂ ਨੂੰ ਸੁਣਾਈ ਨਹੀਂ ਦਿੰਦਾ । ਇਨ੍ਹਾਂ ਵਿਚੋਂ 83,735 ਪਿੰਡਾਂ ਵਿਚ ਹਨ । ਇਨ੍ਹਾਂ ਵਾਸਤੇ ਸਰਕਾਰੀ ਸਕੂਲ ਤਾਂ ਕੋਈ ਨਹੀਂ ਹੈ । ਰੈੱਡ ਕਰਾਸ ਵੱਲੋਂ 04 ਜਾਂ 05 ਸਕੂਲ ਚਲਾਏ ਜਾ ਰਹੇ ਹਨ । ਬਾਕੀ ਸਕੂਲ NGO’s ਵਲੋਂ ਚਲਾਏ ਜਾ ਰਹੇ ਹਨ । ਜਿਨ੍ਹਾਂ ਵਿਚ 14 ਸਕੂਲ ਹਨ । ਇਨ੍ਹਾਂ ਵਿਚੋਂ 05 ਸਕੂਲ ਪਿੰਗਲਵਾੜਾ ਸੰਸਥਾ ਵਲੋਂ ਚਲਾਏ ਜਾ ਰਹੇ ਹਨ। ਇਸੇ ਤਰ੍ਹਾਂ ਹੀ ਸਪੈਸ਼ਲ ਸਕੂਲਾਂ ਦੀ ਗੱਲ ਹੈ ਜਿਥੇ ਘੱਟ ਦਿਮਾਗ ਵਾਲੇ ਬੱਚੇ ਪੜ੍ਹਦੇ ਹਨ । ਇਨ੍ਹਾਂ ਲਈ ਸਪੈਸ਼ਲ ਅਧਿਆਪਕ ਵੀ ਪੰਜਾਬ ਵਿਚ ਸਭ ਤੋਂ ਘੱਟ ਹਨ । ਸਪੈਸ਼ਲ ਅਧਿਆਪਕ ਹਰਿਆਣਾ ਵਿਚ 2429 ਹਨ । ਹਿਮਾਚਲ ਵਿਚ 905 ਹਨ ਪਰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬ ਵਿਚ ਸਿਰਫ 187 ਅਜਿਹੇ ਅਧਿਆਪਕ ਹਨ । ਮਨੁੱਖਤਾ ਦੀ ਭਲਾਈ ਦਾ ਇਕ ਹੋਰ ਨਿਵੇਕਲਾ ਕੰਮ ਪਿੰਗਲਵਾੜਾ ਸੰਸਥਾ ਕਰ ਰਹੀ ਹੈ । ਜਿਹੜੇ ਮਰੀਜ਼ ਵਹੀਲ-ਚੀਅਰ ਤੇ ਸਨ, ਉਹ ਭਾਵੇਂ ਰੀੜ੍ਹ ਦੀ ਹੱਡੀ ਦੀ ਸੱਟ ਕਰਕੇ ਹੋਣ ਜਾਂ ਅਧਰੰਗ ਹੋਣ, ਉਨ੍ਹਾਂ ਨੂੰ ਪੁਨਰ ਸੇਵਾਵਾਂ ਦੇਣ ਰਹੀ ਹੈ । ਉਨ੍ਹਾਂ ਇਸ ਕਾਬਲ ਬਨਾਉਣਾ ਕਿ ਉਹ ਆਪਣੇ ਸਾਰੇ ਕੰਮ ਆਪ ਕਰ ਸੱਕਣ ਅਤੇ ਸਮਾਜ ਨੂੰ ਵੀ ਫਾਇਦਾ ਪਹੁੰਚਾਉਣ । 07 ਮਰੀਜ਼ ਜਿਹੜੇ ਪਿੰਗਲਵਾੜਾ ਵਿਚ ਰਹਿੰਦੇ ਸੀ, ਉਨ੍ਹਾਂ ਨੂੰ ਟਰੇਨਿੰਗ ਦਿੱਤੀ ਗਈ ਅਤੇ ਇਹ ਵੀ ਪ੍ਰਬੰਧ ਕੀਤਾ ਗਿਆ ਹੈ ਕਿ ਘਰ ਵਿਚੋਂ 02 ਰੀੜ੍ਹ ਦੀ ਹੱਡੀ ਦੇ ਜਖਮੀ ਮਰੀਜ਼ ਆ ਜਾਂਦੇ ਹਨ । ਉਹ ਮਹੀਨੇ ਵਿਚ ਠੀਕ ਹੋ ਕੇ ਆਪਣੇ ਘਰ ਚਲੇ ਜਾਂਦੇ ਹਨ । ਇਸ ਤਰ੍ਹਾਂ ਅਜ ਤਕ ਕੁਲ 13 ਮਰੀਜ਼ ਟਰੇਨਿੰਗ ਲੈ ਕੇ ਆਪਣੇ ਘਰਾਂ ਨੂੰ ਗਏ ਹਨ । ਇਨ੍ਹਾਂ ਲਈ ਪਿੰਗਲਵਾੜਾ ਸੰਸਥਾ ਵਿਚ ਬੇਕਰੀ ਵੀ ਲਗਾਈ ਗਈ ਹੈ ਅਤੇ ਇਨ੍ਹਾਂ ਸੇਵਾਵਾਂ ਲਈ ਕੋਈ ਭੇਟਾਂ ਨਹੀਂ ਲਈ ਜਾਂਦੀ । ਆਪ ਜੀ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਇਕ ਈ-ਮੇਲ ਬੰਗਲਾ-ਦੇਸ਼ ਤੋਂ ਆਈ ਹੈ ਕਿ ਇਕ ਰੀੜ੍ਹ ਦੀ ਹੱਡੀ ਦਾ ਮਰੀਜ਼ ਇਥੇ ਆਉਣਾ ਚਾਹੁੰਦਾ ਹੈ ਕਿਉਂਕਿ ਉਹ ਗਰੀਬ ਹੈ । ਇਸ ਤਰ੍ਹਾਂ ਅਧਰੰਗ ਵਾਲੇ 16 ਮਰੀਜ਼ ਜਿਹੜੇ ਤੁਰ-ਫਿਰ ਨਹੀਂ ਸਕਦੇ, ਉਹ ਵੀ ਤੁਰਨ-ਫਿਰਨ ਦੇ ਕਾਬਿਲ ਹੋ ਗਏ ਹਨ । ਇਸ ਕਾਨਫਰੰਸ ਦੋਰਾਨ ਸ ਮੁਖਤਾਰ ਸਿੰਘ ਆਨਰੇਰੀ ਸੈਕਟਰੀ, ਡਾ. ਜਗਦੀਪਕ ਸਿੰਘ ਉਪ ਪ੍ਰਧਾਨ, ਰਾਜਬੀਰ ਸਿੰਘ ਮੈਂਬਰ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਸਕੱਤਰ ਸਿੰਘ ਢਿੱਲੋਂ ਚੀਫ ਇੰਜੀਨੀਅਰ ਬਾਰਡਰ ਜ਼ੋਨ,  ਰਵਿੰਦਰਜੀਤ ਸਿੰਘ ਸੋਢੀ ਪ੍ਰਧਾਨ ਪਿੰਗਲਵਾੜਾ ਅੰਟਾਰੀਓ ਕਨੇਡਾ, ਤਿਲਕ ਰਾਜ ਜਨਰਲ ਮੈਨੇਜਰ ਆਦਿ ਹਾਜ਼ਿਰ ਸਨ।


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads