March 11, 2026 5:39 am

ਮਜ਼੍ਹਬੀ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਨੂੰ ਲੈ ਕੇ ਬਸਪਾ ਵੱਲੋ ਮਨਜੀਤ ਸਿੰਘ ਅਟਵਾਲ ਨੂੰ ਪੰਜਾਬ ਦਾ ਇੰਚਾਰਜ ਕੀਤਾ ਨਿਯੁਕਤ

Spread the love

ਅੰਮ੍ਰਿਤਸਰ 25 ਦਸੰਬਰ (ਪਵਿੱਤਰ ਜੋਤ) -: ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੇ ਦਿਸਾ-ਨਿਰਦੇਸ਼ਾਂ ਹੇਠ ਅਜ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਅਤੇ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੱਲੋ ਪਾਰਟੀ ਦੇ ਵਖ ਵਖ ਅਹੁਦਿਆਂ ਤੇ ਕੰਮ ਕਰ ਚੁੱਕੇ ਅਤੇ ਹੁਣ ਸੂਬਾ ਜਨਰਲ ਸਕੱਤਰ ਦੇ ਅਹੁਦੇ ਤੇ ਸੇਵਾ ਨਿਭਾ ਰਹੇ ਮਨਜੀਤ ਸਿੰਘ ਅਟਵਾਲ ਦੀਆਂ ਪਾਰਟੀ ਪ੍ਰਤੀ ਲੰਬੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਪੂਰੀ ਲਗਨ,ਇਮਾਨਦਾਰੀ ਅਤੇ ਬਾਖੂਬੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅਤੇ ਮਜ਼੍ਹਬੀ ਸਿੱਖ/ਵਾਲਮੀਕਿ ਭਾਈਚਾਰੇ ਦੀ ਬਸਪਾ ਪੰਜਾਬ ਵਿੱਚ ਹਿੱਸੇਦਾਰੀ ਨੂੰ ਲੈਕੇ ਮਨਜੀਤ ਸਿੰਘ ਅਟਵਾਲ ਜਿੰਨਾਂ ਦਾ ਆਪਣੇ ਭਾਈਚਾਰੇ ਤੋਂ ਇਲਾਵਾ ਪੂਰੇ ਪੰਜਾਬ ਅੰਦਰ ਚੰਗਾ ਅਸਰ ਰਸੂਖ ਹੈ,ਉਨ੍ਹਾਂ ਨੂੰ ਮੁੱਖ ਬਸਪਾ ਪੰਜਾਬ ਦੇ ਰਾਜਸੀ ਮਾਮਲਿਆਂ ਦਾ ਪੰਜਾਬ ਇੰਚਾਰਜ ਨਿਯੁਕਤ ਕੀਤਾ ਗਿਆ ਹੈ।ਇਸ ਮੌਕੇ ਨਵ ਨਿਯੁਕਤ ਪੰਜਾਬ ਇੰਚਾਰਜ ਅਟਵਾਲ ਨੇ ਉਨ੍ਹਾਂ ਨੂੰ ਸੌਂਪੀ ਗਈ ਇਹ ਅਹਿਮ ਜਿੰਮੇਵਾਰੀ ਦਾ ਜਿੱਥੇ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਦਾ ਧੰਨਵਾਦ ਕੀਤਾ ਹੈ,ਉੱਥੇ ਸੂਬਾ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ ਮਜਬੂਤੀ ਅਤੇ ਚੜ੍ਹਦੀ ਕਲਾ ਲਈ ਦਿਨ ਰਾਤ ਇਕ ਕਰਕੇ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।ਹੋਰਨਾਂ ਤੋਂ ਇਲਾਵਾ ਇਸ ਮੌਕੇ ਸੂਬਾ ਜਨਰਲ ਸਕੱਤਰ ਗੁਰਬਖਸ਼ ਸਿੰਘ ਸ਼ੇਰਗਿੱਲ,ਸੂਬਾ ਜਨਰਲ ਸਕੱਤਰ ਸਵਿੰਦਰ ਸਿੰਘ ਛੱਜਲਵੱਡੀ,ਜੋਨ ਇੰਚਾਰਜ ਸੁਰਜੀਤ ਸਿੰਘ ਭੈਲ,ਰਤਨ ਸਿੰਘ ਚਵਿੰਡਾ,ਜਗਦੀਸ਼ ਦੁੱਗਲ, ਜਿਲ੍ਹਾ ਪ੍ਰਧਾਨ ਸਹਿਰੀ ਤਾਰਾ ਚੰਦ ਭਗਤ,ਦਿਹਾਤੀ ਪ੍ਰਧਾਨ ਸੁਰਜੀਤ ਸਿੰਘ ਅਬਦਾਲ,ਜਿਲ੍ਹਾ ਇੰਚਾਰਜ ਇੰਜੀ: ਅਮਰੀਕ ਸਿੰਘ ਸਿੱਧੂ,ਵਿਧਾਨ ਸਭਾ ਹਲਕਾ ਕੇਂਦਰੀ ਦੇ ਉਮੀਦਵਾਰ ਬੀਬੀ ਦਲਵੀਰ ਕੌਰ,ਐਡਵੋਕੇਟ ਵਿਕਰਮ ਲੰਕੇਸ,ਗੁਰਮੀਤ ਸਿੰਘ ਫੌਜੀ, ਬਲਵਿੰਦਰ ਸਿੰਘ ਨਁਥੂ ਪੁਰ, ਵੱਸਣ ਸਿੰਘ ਕਾਲਾ, ਲਲਿਤ ਗੋਤਮ, ਅਸਵਨੀ ਸਿਰੰਜਨ, ਸੁਰਜੀਤ ਸਿੰਘ, ਹਰਦੇਵ ਸਿੰਘ ਕੋਟਲੀ, ਕੁਲਵੰਤ ਸਿੰਘ ਮੱਲੀਆ, ਤਰਸੇਮ ਸਿੰਘ, ਸੁਖਦੇਵ ਸਿੰਘ ਰਾਜੋਕੇ, ਬੂਟਾ ਸਿੰਘ, ਬੋਬੀ ਗਿੱਲ, ਅਤੁਲ ਮੱਟੂ, ਹਰਜੀਤ ਸਿੰਘ ਅਬਦਾਲ,ਦੀਪਕ ਕੁਮਾਰ, ਭੁਪਿੰਦਰ ਸਿੰਘ ਸੋਨੂੰ ਆਦਿ ਹਾਜ਼ਰ ਸਨ।


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads