ਗੁਰਮੀਤ ਸਿੰਘ ਹੇਅਰ ਮੰਤਰੀ ਪੰਜਾਬ ਨੇ ਕੀਤਾ ਕੋਚਿੰਗ ਸੈਂਟਰਾਂ ਦਾ ਦੌਰਾ

Spread the love

ਅੰਮ੍ਰਿਤਸਰ 16 ਅਪ੍ਰੈਲ (ਰਾਜਿੰਦਰ ਧਾਨਿਕ) —ਪੰਜਾਬ ਦੇ ਖੇਡ ਖੇਤਰ ਨੂੰ ਪਹਿਲਾ ਨਾਲੋ ਹੋਰ ਵੀ ਬੇਹਤਰ ਹੋਰ ਵੀ ਚੁਸਤ ਫੁਰਤ ਬਣਾਉਣ ਦੇ ਮੰਤਵ ਨਾਲ ਸ੍ਰੀ ਗੁਰਮੀਤ ਸਿੰਘ ਹੇਅਰ, ਖੇਡਾਂ ਅਤੇ ਸਕੂਲ ਸਿਖਿਆ ਮੰਤਰੀ ਪੰਜਾਬ ਨੇ ਪੰਜਾਬ ਖੇਡ ਵਿਭਾਗ ਵੱਲੋ ਜਿਲ੍ਹਾ ਖੇਡ ਪ੍ਰਬੰਧਕਾ ਤੇ ਕੋਚਾ ਦੇ ਨਾਲ ਵਿਸੇਸ਼ ਮੁਲਾਕਾਤ ਕੀਤੀ। ਇਸ ਮੌਕੇ ਤੇ ਡਾਇਰੈਕਟਰ ਖੇਡ ਵਿਭਾਗ ਪੰਜਾਬ ਪ੍ਰਮਿੰਦਰ ਪਾਲ ਸਿੰੰਘ ਇਸ ਵੀ ਹਾਜ਼ਰ ਸਨ। ਸ਼੍ਰੀ ਗੁਰਮੀਤ ਸਿੰਘ ਹੇਅਰ, ਖੇਡਾਂ ਅਤੇ ਸਕੂਲੀ ਸਿਖਿਆ ਮੰਤਰੀ ਪੰਜਾਬ ਅਤੇ ਡਾਇਰੈਕਟਰ ਸਪੋਰਟਸ ਪੰਜਾਬ ਚੰਡੀਗੜ੍ਹ ਨੂੰ ਗੁਰਿੰਦਰ ਸਿੰਘ ਹੁੰਦਲ ਸੁਪਰੀਟੈਂਡੇਟ ਗ੍ਰੇਡ-1 ਐਸ.ਏ.ਐਸ. ਮੋਹਾਲੀ -ਕਮ-ਡੀ.ਡੀ.ਓ ਅ੍ਰੰਮਤਸਰ ਅਤੇ ਇੰਦਰਵੀਰ ਸਿੰਘ ਆਫੀਸ਼ੀਏਟਿੰਗ ਜਿਲ੍ਹਾ ਖੇਡ ਅਫਸਰ ਨੇ ਫੁੱਲਾ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਖੇਡਾਂ ਅਤੇ ਸਕੂਲ ਸਿਖਿਆ ਮੰਤਰੀ ਪੰਜਾਬ ਵੱਲੋਂ ਅੰਮ੍ਰਿਤਸਰ ਦੇ ਖਾਲਸਾ ਸਕੂਲ, ਅੰਮ੍ਰਿਤਸਰ ਵਿਖੇ ਚੱਲ ਰਹੇ ਵੱਖ-ਵੱਖ ਕੋਚਿੰਗ ਸੈਂਟਰ ਗੇਮ-ਹੈਂਡਬਾਲ, ਫੁੱਟਬਾਲ, ਜੂਡੋ, ਐਥਲੈਟਿਕਸ ਆਦਿ ਦੀਆਂ ਗਰਾਊਂਡਾ ਦਾ ਦੌਰਾ ਕੀਤਾ।
ਇਸ ਉਪਰੰਤ ਉਨ੍ਹਾਂ ਨੇ ਜੀ.ਐਨ.ਡੀ.ਯੂ.ਅੰਮ੍ਰਿਤਸਰ ਵਿਖੇ ਚੱਲ ਰਹੇ ਖੇਡ ਵਿਭਾਗ ਪੰਜਾਬ ਦੇ ਕੋਚਿੰਗ ਸੈਂਟਰ ਸਾਈਕਲਿੰਗ, ਜਿਮਨਾਸਟਿਕ,ਕੁਸ਼ਤੀ ਆਦਿ ਦਾ ਵੀ ਦੌਰਾ ਕੀਤਾ ਅਤੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਗਈ ਇਸ ਮੋਕੇ ਖੇਡਾਂ ਅਤੇ ਸਕੂਲ ਸਿਖਿਆ ਮੰਤਰੀ ਪੰਜਾਬ ਵੱਲੋਂ ਜਿਲ੍ਹਾ ਖੇਡ ਪ੍ਰਬੰਧਕਾ ਤੇ ਕੋਚਾ ਦੇ ਕੋਲੋ ਬੀਤੇ ਖੇਡ ਸੈਸ਼ਨ ਦੀਆਂ ਪ੍ਰਾਪਤੀਆ ਦੀ ਜਾਣਕਾਰੀ ਹਾਸਲ ਕੀਤੀ ਅਤੇ ਖਿਡਾਰੀਆਂ ਨਾਲ ਨੂੰ ਇਸ ਮੌਕੇ ਉਨ੍ਹਾਂ ਨੇ ਕਈ ਦਿਸ਼ਾ ਨਿਰਦੇਸ਼ ਦਿੱਤੇ ਤੇ ਪੰਜਾਬ ਦੇ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੁੱਝ ਹੋਰ ਨਵਾਂ ਤੇ ਵੱਖਰਾ ਕਰਨ ਬਾਬਤ ਵੀ ਸਲਾਹ ਦਿੱਤੀ। ਉਨ੍ਹਾਂ ਹੱਸਦਾ ਵੱਸਦਾ ਤੇ ਖੁਸ਼ਹਾਲ ਪੰਜਾਬ ਬਣਾਉਣ ਲਈ ਨੋਜਵਾਨ ਵਰਗ ਨੂੰ ਖੇਡ ਖੇਤਰ ਵਲ ਦਿਲਚਸਪੀ ਬਣਾਉਣ ਤੇ ਜੋਰ ਦਿੱਤਾ।
ਇਸ ਮੋਕੇ ਵਿਧਾਇਕ ਡਾਕਟਰ ਅਜੇ ਗੁਪਤਾ ਵਿਧਾਇਕ ਜੀਵਨ ਜੋਤ ਕੌਰ ਸ੍ਰੀਮਤੀ ਨੀਤੂ ਕਬੱਡੀ ਕੋਚ, ਸ੍ਰੀ ਦਲਜੀਤ ਸਿੰਘ ਫੁੱਟਬਾਲ ਕੋਚ , ਸਿਮਰਨਜੀਤ ਸਿੰਘ ਸਾਈਕਲਿੰਗ ਕੋਚ, ਸ੍ਰੀ ਜਸਪ੍ਰੀਤ ਸਿੰਘ ਬਾਕਸਿੰਗ ਕੋਚ, ਸ੍ਰੀ ਅਕਾਸ.ਦੀਪ ਸਿੰਘ ਜਿਮਨਾਸਟਿਕ ਕੋਚ, ਸ੍ਰੀ ਹਰਜੀਤ ਸਿੰਘ ਟੇਬਲ ਟੈਨਿਸ ਕੋਚ , ਸ਼ੀ੍ਰਮਤੀ ਸਵਿਤਾ ਕੁਮਾਰੀ ਐਥਲੈਟਿਕਸ ਕੋਚ, ਸ੍ਰੀਮਤੀ ਨੀਤੂ ਬਾਲਾ ਜਿਮਨਾਸਟਿਕ ਕੋਚ , ਸ੍ਰੀ ਜਸਵੰਤ ਸਿੰਘ ਹੈਂਡਬਾਲ ਕੋਚ, ਸ੍ਰੀ ਕਰਮਜੀਤ ਸਿੰਘ ਜੂਡੋ ਕੋਚ , ਸ੍ਰੀਮਤੀ ਰਜਨੀ ਸੈਣੀ ਜਿਮਨਾਸਟਿਕ ਕੋਚ, ਸ੍ਰੀ ਬਲਬੀਰ ਸਿੰਘ ਜਿਮਨਾਸਟਿਕ ਕੋਚ, ਸ੍ਰੀ ਸਾਹਿਲ ਹੰਸ ਕੁਸ਼ਤੀ ਕੋਚ , ਸ੍ਰੀ ਬਸੰਤ ਸਿੰਘ ਕੁਸ਼ਤੀ ਕੋਚ , ਸ੍ਰੀ ਜਤਿੰਦਰ ਸਿੰਘ ਬਾਕਸੰਗ ਕੋਚ ਆਦਿ ਹਾਜਰ ਸਨ।


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads