March 11, 2026 11:46 am

ਓਵੈਸ਼ੀ ਨੇ ਔਰੰਗਜ਼ੇਬ ਦੀ ਮੜ੍ਹੀ ’ਤੇ ਸਿੱਜਦਾ ਕਰਕੇ ਫ਼ਿਰਕੂ ਨਫ਼ਰਤ ਦੀ ਸਿਆਸਤ ਕੀਤੀ: ਪ੍ਰੋ: ਸਰਚਾਂਦ ਸਿੰਘ ਖਿਆਲਾ

Spread the love

ਜਾਬਰ ਔਰੰਗਜ਼ੇਬ ਦੇ ਨਾਮ ’ਤੇ ਰੱਖੇ ਗਏ ਸ਼ਹਿਰਾਂ, ਸੜਕਾਂ ਅਤੇ ਸੰਸਥਾਵਾਂ ਨੂੰ ਗੁਰੂ ਸਾਹਿਬਾਨ ਅਤੇ ਦੇਸ਼ ਭਗਤਾਂ ਦੇ ਨਾਮ ’ਤੇ ਬਦਲ‌ਿਆ ਜਾਵੇ
ਅੰਮ੍ਰਿਤਸਰ 14 ਮਈ (ਪਵਿੱਤਰ ਜੋਤ ):  ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਵਾਲੇ ਔਰੰਗਜ਼ੇਬ ਦੀ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਖੁਲਦਾਬਾਦ ਵਿੱਚ ਸਥਿਤ ਮੜ੍ਹੀ ਨੂੰ ਸਿੱਜਦਾ ਕਰਨ ਲਈ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐਮਆਈਐਮ) ਦੇ ਆਗੂ ਅਤੇ ਵਿਧਾਇਕ ਅਕਬਰੂਦੀਨ ਓਵੈਸੀ ਦੀ ਸਖ਼ਤ ਨਿੰਦਾ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ’ਔਰੰਗਜ਼ੇਬ ਦੇ ਪੈਰੋਕਾਰ’ ਉਵੈਸ਼ੀ ਨੇ ਅਜਿਹਾ ਕਰ ਕੇ ਹਿੰਦੂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਹੀ ਨਹੀਂ ਸਗੋਂ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਵੀ ਗਹਿਰੀ ਠੇਸ ਪਹੁੰਚਾਈ ਹੈ। ਸਿੱਖਾਂ ’ਚ ਇਸ ਗਲ ਦੀ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਕੇਂਦਰ ਸਰਕਾਰ ਵੱਲੋਂ ਲਾਲ ਕਿਲ੍ਹੇ ’ਚ ਗੁਰੂ ਤੇਗ਼ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਦੇ ਸੰਪੂਰਨਤਾ ਪ੍ਰਤੀ ਦੋ ਰੋਜ਼ਾ ਸ਼ਾਨਦਾਰ ਸਮਾਗਮ ਉਪਰੰਤ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਵਾਲੇ ਜ਼ਾਲਮ ਹਾਕਮ ਦੀ ਕਬਰ ’ਤੇ ਕਿਸੇ ਅਹਿਮ ਵਿਅਕਤੀ ਵੱਲੋਂ ਸਿੱਜਦਾ ਕਰਨ ਜਾਣਾ ਮੰਦਭਾਗਾ ਹੈ। ਓਵੈਸੀ ਨੇ ਜੇ ਕਿਸੇ ਇਸਲਾਮੀ ਸ਼ਕਸ਼ੀਅਤ ਨੂੰ ਸਿੱਜਦਾ ਕਰਨ ਜਾਣਾ ਹੀ ਤਾਂ ਉਹ ਨਫ਼ਰਤ ਫੈਲਾਉਣ ਤੇ ਜ਼ੁਲਮ ਕਰਨ ਵਾਲੇ ਦੀ ਥਾਂ ਪ੍ਰੇਮ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦੇਣ ਵਾਲੇ ਕਿਸੇ ਵੀ ਸੂਫ਼ੀ ਦਰਵੇਸ਼ ਦੀ ਮਜ਼ਾਰ ’ਤੇ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਮਰਹੂਮ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨਾ ਤਾਂ ਇਸਲਾਮ ਦਾ ਪੈਰੋਕਾਰ ਸੀ, ਨਾ ਹੀ ਉਹ ਭਾਰਤੀ ਮੁਸਲਮਾਨਾਂ ਦਾ ਰੋਲ ਆਫ਼ ਮਾਡਲ ਸੀ। ਉਹ ਇਕ ਜ਼ਾਲਮ ਸ਼ਾਸਕ ਸੀ ਜਿਸ ਦੀ ਗਿਣਤੀ ਵਿਸ਼ਵ ਦੇ ਅਤਿ ਜ਼ਾਲਮ ਸ਼ਾਸਕਾਂ ਵਿਚ ਕੀਤੀ ਜਾਂਦੀ ਹੈ। ਇਤਿਹਾਸਕ ਹਵਾਲਿਆਂ ਨਾਲ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਔਰੰਗਜ਼ੇਬ ਉਹ ਸ਼ਾਸਕ ਸੀ ਜਿਸ ਨੇ ਹਜ਼ਾਰਾਂ ਮੰਦਰਾਂ ਨੂੰ ਤੋੜਿਆ ਤਬਾਹ ਕੀਤਾ ਅਤੇ ਰੋਜ਼ਾਨਾ ਸਵਾ ਮਣ ਹਿੰਦੂਆਂ ਦੇ ਜੰਞੂ ਉਤਰਵਾ ਕੇ ਉਨ੍ਹਾਂ ਨੂੰ ਜਬਰੀ ਮੁਸਲਮਾਨ ਬਣਾਉਂਦਾ ਸੀ। ਉਸ ਦੀ ਹਕੂਮਤ ਵੱਲੋਂ ਕੀਤੇ ਜਾਂਦੇ ਜਬਰ ਜ਼ੁਲਮ ਤੋਂ ਤੰਗ ਆ ਕੇ ਹੀ ਕਸ਼ਮੀਰੀ ਪੰਡਿਤਾਂ ਵੱਲੋਂ ਗੁਰੂ ਤੇਗ਼ ਬਹਾਦਰ ਜੀ ਦੇ ਦਰਬਾਰ ’ਚ ਗੁਹਾਰ ਲਾਈ ਗਈ ਅਤੇ ਗੁਰੂ ਸਾਹਿਬ ਵੱਲੋਂ ਤਿਲਕ ਜੰਞੂ ਦੀ ਰੱਖਿਆ ਲਈ ਦਿਲੀ ਵਿਖੇ ਸ਼ਹਾਦਤ ਦਿੰਦਿਆਂ ਧਰਮ ਰੱਖਿਆ ਲਈ ਮਿਸਾਲ ਕਾਇਮ ਕੀਤੀ ਗਈ। ਇਸੇ ਹਕੂਮਤ ਦੇ ਸਮੇਂ ਗੁਰੂ ਸਾਹਿਬ ਦੇ ਪੋਤਰੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੀਆਂ ਨੀਂਹਾਂ ’ਚ ਚਿਣਵਾ ਕੇ ਸ਼ਹੀਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਅਨਿਨ ਸਿੱਖ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕਰਨ ਵਾਲੇ ਦੀ ਵਡਿਆਈ ਸਵੀਕਾਰ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਦੇਸ਼ ਦਾ ਮਾਹੌਲ ਖ਼ਰਾਬ ਕਰਨ ਦੇ ਉਦੇਸ਼ ਨਾਲ ਰਾਜਨੀਤੀ ਕਰ ਰਹੇ ਓਵੈਸੀ ਭਰਾਵਾਂ ਦੀ ਫ਼ਿਰਕੂ ਨਫ਼ਰਤ ਤੇ ਕੱਟੜਵਾਦ ਤੋਂ ਪੂਰਾ ਦੇਸ਼ ਜਾਣੂ ਹੈ। ਉਨ੍ਹਾਂ ਕਿਹਾ ਕਿ ਔਰੰਗਜ਼ੇਬ ਦੀ ਕਬਰ ਦੀ ਮਹਿਮਾ ਤੇ ਸਿੱਜਦਾ ਕਰਕੇ ਉਵੈਸ਼ੀ ਵੱਲੋਂ ਹਿੰਦੂ ਸਿੱਖ ਤੇ ਮੁਸਲਿਮ ਭਾਈਚਾਰਿਆਂ ’ਚ ਫ਼ਿਰਕੂ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਮਹਾਰਾਸ਼ਟਰ ਸਰਕਾਰ ਨੂੰ ੳਵੈਸੀ ’ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕੇਂਦਰ ਤੇ ਰਾਜ ਸਰਕਾਰਾਂ ਨੂੰ ਅਪੀਲ ਕਰਦਿਆਂ ਭਾਰਤੀ ਲੋਕਾਂ ’ਤੇ ਅੱਤਿਆਚਾਰ ਕਰਨ ਵਾਲੇ ਔਰੰਗਜ਼ੇਬ ਵਰਗੇ ਜ਼ਾਲਮ ਹਾਕਮਾਂ ਦੇ ਨਾਮ ’ਤੇ ਰੱਖੇ ਗਏ ਸ਼ਹਿਰਾਂ ਨਗਰਾਂ, ਸੜਕਾਂ ਅਤੇ ਹੋਰ ਯਾਦਗਾਰੀ ਸੰਸਥਾਵਾਂ ਦੇ ਨਾਮ ਗੁਰੂ ਸਾਹਿਬਾਨ ਅਤੇ ਦੇਸ਼ ਭਗਤਾਂ ਦੇ ਨਾਮ ’ਤੇ ਬਦਲ ਕੇ ਰੱਖਣ ਪ੍ਰਤੀ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads