March 10, 2026 6:58 am

ਹਲਕਾ ਵੈਸਟ ਵਿੱਚ ਗੈਰ-ਕਨੂਨੀ ਕੁਨੈਕਸ਼ਨ ਲਗਾਉਣ ਵਾਲ਼ਿਆਂ ਦੀ ਆਈ ਸ਼ਾਮਤ

Spread the love

ਅੰਮ੍ਰਿਤਸਰ,12 ਅਗਸਤ (ਰਾਜਿੰਦਰ ਧਾਨਿਕ)- ਨਗਰ ਨਿਗਮ ਦੇ ਮੇਅਰ,ਕਮਿਸ਼ਨਰ ਦੇ ਆਦੇਸ਼ਾਂ ਤੇ ਸੈਕਟਰੀ ਰਜਿੰਦਰ ਸ਼ਰਮਾ ਦੀ ਅਗਵਾਈ ਵਿੱਚ ਹਲਕਾ ਵੈਸਟ ਵਿਖੇ ਨਜਾਇਜ਼ ਤਰੀਕੇ ਨਾਲ ਚਲਾਏ ਜਾ ਰਹੇ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਕਈ ਕੁਨੈਕਸ਼ਨ ਕੱਟੇ ਗਏ। ਕਾਰਵਾਈ ਦੇ ਦੌਰਾਨ ਸੁਰਿੰਦਰ ਸ਼ਰਮਾ ਸੋਨੂੰ ਨੇ ਦੱਸਿਆ ਕਿ ਨਾਜਾਇਜ਼ ਕੁਨੈਕਸ਼ਨਾਂ ਅਤੇ ਬਕਾਇਆ ਬਿੱਲਾਂ ਦੇ ਖਪਤਕਾਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਤਹਿਤ ਜੋਨ ਨੰਬਰ 8 ਅਤੇ 9 ਅਧੀਨ ਪੈਂਦੇ ਇਲਾਕਿਆਂ ਦੇ ਗ਼ੈਰਕਾਨੂੰਨੀ ਤਰੀਕੇ ਨਾਲ ਚਲਾਏ ਜਾ ਰਹੇ ਕਈ ਵਿਉਪਾਰਿਕ ਅਤੇ ਰਿਹਾਇਸ਼ੀ ਕਨੈਕਸ਼ਨ ਕੱਟੇ ਗਏ ਹਨ। ਬਿੱਲਾਂ ਦਾ ਭੁਗਤਾਨ ਨਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹਰ ਕੋਈ ਆਪਣਾ ਬਣਦਾ ਟੈਕਸ ਅਤੇ ਬੇਰੀ ਸਮੇਂ ਸਿਰ ਜਮਾਂ ਕਰਵਾਉਣ, ਨਹੀਂ ਤਾਂ ਮੇਅਰ, ਕਮਿਸ਼ਨਰ ਅਤੇ ਸੈਕਟਰੀ ਰਜਿੰਦਰ ਸ਼ਰਮਾ ਆਦੇਸ਼ਾਂ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤੇ ਦਵਿੰਦਰ ਕੁਮਾਰ, ਧਰਮਵੀਰ,ਪਰਦੀਪ ਕੁਮਾਰ, ਸਰਵਨ ਸਿੰਘ,ਬਲਵਿੰਦਰ ਸਿੰਘ ਮੌਜੂਦ ਸਨ।


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads