ਪਾਕਿਸਤਾਨ ਗੁਰਦੁਆਰਿਆਂ ਨੂੰ ਫ਼ਿਲਮਾਂ ਲਈ ਸ਼ੂਟਿੰਗ ਕੇਂਦਰ ਨਾ ਬਣਨ ਦੇਵੇ : ਪ੍ਰੋ: ਸਰਚਾਂਦ ਸਿੰਘ ਖਿਆਲਾ

Spread the love

ਕਦੀ ਸਿਗਰੇਟ ਦੇ ਰੈਪਰ ’ਚ ਪ੍ਰਸ਼ਾਦ, ਕਦੀ ‘ਜਸ਼ਨ-ਏ-ਬਹਾਰਾਂ’ ਤੇ ਗੁਰਦੁਆਰੇ ’ਚ ਸ਼ੂਟਿੰਗ ਤੇ ਹੁਣ ਜੁੱਤੀਆਂ ਸਮੇਤ ਦਾਖ਼ਲੇ ਨੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਈ
ਅੰਮ੍ਰਿਤਸਰ 3 ਅਕਤੂਬਰ (ਪਵਿੱਤਰ ਜੋਤ) :  ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪਾਕਿਸਤਾਨ ਦੇ ਜ਼ਿਲ੍ਹਾ ਅਟਕ ਦੇ ਹਸਨ ਅਬਦਾਲ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਯਾਦ ’ਚ ਸਥਾਪਿਤ ਇਤਿਹਾਸਕ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਹਦੂਦ ਅੰਦਰ ਇਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਯੂਨਿਟ ਵੱਲੋਂ ਜੁੱਤੀਆਂ ਪਾਕੇ ਵਿਚਰਨ ਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਆਏ ਦਿਨ ਪਾਕਿਸਤਾਨ ਦੇ ਅੰਦਰ ਘਟ ਗਿਣਤੀ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੋ ਰਿਹਾ ਹੈ, ਜਿਸ ਨੂੰ ਨਾ ਤਾਂ ਪਾਕਿਸਤਾਨ ਗੁਰਦੁਆਰਾ ਕਮੇਟੀ ਰੋਕ ਪਾ ਰਹੀ ਹੈ ਅਤੇ ਨਾ ਹੀ ਪਾਕਿਸਤਾਨ ਸਰਕਾਰ ਉਨ੍ਹਾਂ ਅਨਸਰਾਂ ਨੂੰ ਰੋਕਣ ’ਚ ਦਿਲਚਸਪੀ ਦਿਖਾ ਰਹੀ ਹੈ। ਉਨ੍ਹਾਂ ਕਿਹਾ ਸਿੱਖ ਧਰਮ ਤੋਂ ਅਣਜਾਣ ਕਲਾਕਾਰਾਂ ਵੱਲੋਂ ਕੀਤੀਆਂ ਜਾਂਦੀਆਂ ਹਰਕਤਾਂ ਸਿੱਖ ਫ਼ਲਸਫ਼ੇ ਤੇ ਮਰਯਾਦਾ ’ਚ ਵਿਗਾੜ ਪਾਉਦੀਆਂ ਹਨ । ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਦੇ ਹਦੂਦ ਅੰਦਰ ਨਾਚ ਗਾਣਿਆਂ ਦੇ ਅਖਾੜਿਆਂ ਲਈ ਕੋਈ ਜਗਾ ਨਹੀਂ। ਉਨ੍ਹਾਂ ਕਿਹਾ ਫ਼ਿਲਮ ਕਾਸਟ ਦੀ ਟੀਮ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਹੈ। ਇਕ ਸ਼ੂਟਿੰਗ ਦੌਰਾਨ ਦਰਜਨ ਤੋਂ ਵੱਧ ਮੁਸਲਿਮ ਕਲਾਕਾਰ ਇਸ ਪਵਿੱਤਰ ਗੁਰਦੁਆਰੇ ਦੇ ਅੰਦਰ ਪਗੜੀ ਬੰਨ੍ਹ ਕੇ ਫ਼ਿਲਮ ਦੇ ਕੁਝ ਦ੍ਰਿਸ਼ਾਂ ਦੀ ਸ਼ੂਟਿੰਗ ਕਰਕੇ ਸਿੱਖ ਹੋਣ ਦੇ ਨਾਟਕ ਦੌਰਾਨ ਅਭਿਨੇਤਾਵਾਂ ਵੱਲੋਂ ਬਹੁਤ ਹੀ ਗ਼ਲਤ ਢੰਗ ਨਾਲ ਪਗੜੀ ਬੰਨ੍ਹਦਿਆਂ ਸਿੱਖ ਲੁੱਕ ਦਾ ਮਜ਼ਾਕ ਉਡਾਇਆ ਜਾ ਰਿਹਾ ਸੀ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਬਿਨਾਂ ਸਿਰ ਢਕੇ ਅਤੇ ਬਿਨਾਂ ਬੂਟ ਉਤਾਰੇ ਗੁਰਦੁਆਰਾ ਸਾਹਿਬ ਦੇ ਪਵਿੱਤਰ ਹਦੂਦ ’ਚ ਹੋਣ ’ਤੇ ਪਾਕਿਸਤਾਨ ’ਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਰੋਸ ਪ੍ਰਗਟ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ’ਚ ਅਜਿਹਾ ਪਿਛਲੇ ਸਾਲ ਨਵੰਬਰ ਦੌਰਾਨ ਸਿੱਖਾਂ ਦੇ ਇਸੇ ਵਿਸ਼ਵ ਪ੍ਰਸਿੱਧ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਅੰਦਰ ਵਾਪਰ ਚੁੱਕਿਆ ਹੈ, ਜਿੱਥੇ ਇਕ ਮਾਡਲ ਵੱਲੋਂ ਇਤਰਾਜ਼ਯੋਗ ਫ਼ੋਟੋ ਸ਼ੂਟ ਕੀਤਾ ਗਿਆ ਸੀ । ਇਸੇ ਤਰਾਂ ਕੁਝ ਮਹੀਨੇ ਪਹਿਲਾਂ ਪਾਕਿਸਤਾਨ ਸਰਕਾਰ ਵੱਲੋਂ ਇਸੇ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਵਿਖੇ ‘ਜਸ਼ਨ-ਏ-ਬਹਾਰਾਂ’ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਸੀ, ਜਿਸ ਨੂੰ ਸਿੱਖੀ ਰਹੁਰੀਤਾਂ ਦੇ ਵਿਪਰੀਤ ਠਹਿਰਾਉਂਦਿਆਂ ਸਿੱਖ ਸੰਗਤਾਂ ਦੇ ਸਖ਼ਤ ਵਿਰੋਧ ਕਾਰਨ ਰੱਦ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਪਾਕਿਸਤਾਨ  ਗੁਰਦੁਆਰਾ ਕਮੇਟੀ ਵੱਲੋਂ ਪਹਿਲਾਂ ਗੁਰਦੁਆਰਾ ਕਰਤਾਰ ਪੁਰ ਸਾਹਿਬ ਵਿਖੇ ਸਿਗਰੇਟ ਦੇ ਰੈਪਰ ’ਚ ਸੰਗਤਾਂ ਨੂੰ ਪ੍ਰਸ਼ਾਦ ਦਿੰਦਿਆਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਜਾ ਚੁਕਾ ਹੈ। ਸਿੱਖੀ ਨਾਲ ਹੋ ਰਹੇ ਖਿਲਵਾੜ ’ਤੇ ਉਨ੍ਹਾਂ ਕਿਹਾ ਕਿ ’ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ’ ਅਧੀਨ ਕੰਮ ਕਰਦੀ ਪਾਕਿਸਤਾਨ ਗੁਰਦੁਆਰਾ ਕਮੇਟੀ ਇਕ ’ਡਮੀ’( ਨਕਲੀ) ਕਮੇਟੀ ਸਾਬਤ ਹੋਈ ਹੈ। ਜਿਸ ਕੋਲ ਪਾਕਿਸਤਾਨ ’ਚ ਸਿੱਖਾਂ ਦੇ ਧਾਰਮਿਕ ਮਾਮਲਿਆਂ ਬਾਰੇ ਫ਼ੈਸਲੇ ਲੈਣ ਦਾ ਕੋਈ ਅਧਿਕਾਰ ਨਹੀਂ । ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪਾਕਿਸਤਾਨ ਸਰਕਾਰ ਨੂੰ ਕਿਹਾ ਕਿ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਸਮੇਤ ਤਮਾਮ ਗੁਰਦੁਆਰੇ ਸਿੱਖਾਂ ਲਈ ਵਿਸ਼ੇਸ਼ ਮਹੱਤਵ ਰੱਖਦੇ ਹਨ। ਸਿੱਖ ਸੰਗਤਾਂ ਦੀ ਗੁਰਦੁਆਰਿਆਂ ’ਚ ਬਹੁਤ ਆਸਥਾ ਤੇ ਸ਼ਰਧਾ ਹੈ। ਕਿਸੇ ਨੂੰ ਵੀ ਸਿੱਖ ਧਰਮ ਦੀਆਂ ਪਰੰਪਰਾਵਾਂ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਣਾ ਚਾਹੀਦਾ ਨਾ ਹੀ ਪਵਿੱਤਰ ਤੇ ਇਤਿਹਾਸਕ ਗੁਰਦੁਆਰਿਆਂ ਨੂੰ ਪਿਕਨਿਕ ਸਪਾਟ ਨਾ ਬਣਨ ਦਿੱਤਾ ਜਾ ਸਕਦਾ ਹੈ।


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads