ਹਵਨ ਯੱਗ ‘ਤੋਂ ਬਾਅਦ ਭਾਜਪਾ ਨੇ ਲੋਕ ਸਭਾ ਜਿਮਣੀ ਚੋਣ ਜਿੱਤਣ ਦਾ ਲਿਆ ਪ੍ਰਣ

Spread the love

 

10 ਮਈ, ਕਾਂਗਰਸ ਗਈ: ਅਸ਼ਵਨੀ ਸ਼ਰਮਾ

ਜਲੰਧਰ ਜ਼ਿਮਨੀ ਚੋਣ ਭਾਜਪਾ ਸੂਬੇ ‘ਚ ਵਿਗੜੀ ਕਾਨੂੰਨ ਵਿਵਸਥਾ, ਸੂਬੇ ‘ਚ ਫੈਲੇ ਭ੍ਰਿਸ਼ਟਾਚਾਰ ਅਤੇ ਮੌਜੂਦਾ ਸਰਕਾਰ ਦੀ ਅਸਫਲ ਕਾਰਗੁਜ਼ਾਰੀ ਦੇ ਮੁੱਦੇ ‘ਤੇ ਲੜੇਗੀ: ਸੌਦਾਨ ਸਿੰਘ

ਲੋਕ ਸਭਾ ਜ਼ਿਮਨੀ ਚੋਣ ‘ਚ ਭਾਜਪਾ ‘ਤੇ ਕਾਂਗਰਸ ਵਿਚਾਲੇ ਟੱਕਰ, ‘ਆਪ’ ਦੋੜ ‘ਚੋਂ ਬਾਹਰ

 

ਸੌਦਾਨ ਸਿੰਘ ਅਤੇ ਅਸ਼ਵਨੀ ਸ਼ਰਮਾ ਨੇ ਲੋਕ ਸਭਾ ਜਿਮਣੀ ਚੋਣ ਦਫ਼ਤਰ ਦਾ ਕੀਤਾ ਉਦਘਾਟਨ

ਅੰਮ੍ਰਿਤਸਰ/ ਜਲੰਧਰ 8 ਅਪ੍ਰੈਲ ( ਰਾਜਿੰਦਰ ਧਾਨਿਕ) : ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਲਾਜਪਤ ਨਗਰ ‘ਚ ਪੈਟਰੋਲ ਪੰਪ ਨੇੜੇ ਭਾਜਪਾ ਵੱਲੋਂ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਆਪਣੇ ਦਫ਼ਤਰ ਦਾ ਰਸਮੀ ਉਦਘਾਟਨ ਹਵਨ ਯੱਗ ਅਤੇ ਮੰਤਰੋਚਾਰਣ ‘ਤੋਂ ਬਾਅਦ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਸੌਦਾਨ ਸਿੰਘ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਸੌਦਾਨ ਸਿੰਘ ਨੇ ਦਫਤਰ ਦੇ ਉਦਘਾਟਨ ਮੌਕੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਜਲੰਧਰ ਲੋਕ ਸਭਾ ਜਿਮਣੀ ਚੋਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਕੌਮੀ ਲੀਡਰਸ਼ਿਪ ਵਲੋਂ ਲੋਕ ਸਭਾ ਚੋਣ ਇੰਚਾਰਜ ਅਤੇ ਸੂਬਾਈ ਲੀਡਰਸ਼ਿਪ ਵਲੋਂ ਹਰੇਕ ਵਿਧਾਨ ਸਭਾ ਹਲਕੇ ਦੇ ਆਗੂਆਂ ਤੇ ਭਾਜਪਾ ਵਰਕਰਾਂ ਨੂੰ ਜਿੰਮੇਵਾਰੀਆਂ ਸੌਂਪੀਆਂ ਜਾ ਚੁੱਕੀਆਂ ਹਨ। 2014 ਵਿੱਚ ਦੇਸ਼ ਦੀ ਸੱਤਾ ਸੰਭਾਲਣ ਤੋਂ ਬਾਅਦ, ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੇ ਪ੍ਰਸਿੱਧ ਪ੍ਰਧਾਨ ਮੰਤਰੀ ਨਰਿੰਦਰ ਦਾਮੋਦਰ ਦਾਸ ਮੋਦੀ ਦੀ ਕੁਸ਼ਲ ਅਗਵਾਈ ਵਿੱਚ ਰਾਸ਼ਟਰੀ ਵਿਕਾਸ ਅਤੇ ਉੱਤਮਤਾ ਦੀਆਂ ਬੁਲੰਦੀਆਂ ਨੂੰ ਛੂਹਣਾ ਸ਼ੁਰੂ ਕੀਤਾ ਅਤੇ ਇਹ ਸਫ਼ਰ ਅੱਜ ਤੱਕ ਨਿਰੰਤਰ ਜਾਰੀ ਹੈ। ਇਸ ਦੇ ਪਿੱਛੇ ਭਾਰਤੀ ਜਨਤਾ ਪਾਰਟੀ ਦੇ ਉਨ੍ਹਾਂ ਮਿਹਨਤੀ ਵਰਕਰਾਂ ਦੀ ਸਖ਼ਤ ਮਿਹਨਤ ਹੈ, ਜਿਨ੍ਹਾਂ ਨੇ ਜਨਸੰਘ ਦੇ ਸ਼ੁਰੂਆਤੀ ਦਿਨਾਂ ਵਿੱਚ ਜ਼ਮੀਨੀ ਪੱਧਰ ‘ਤੇ ਨਿਰਸਵਾਰਥ ਹੋ ਕੇ ਪਾਰਟੀ ਅਤੇ ਇਸ ਦੀ ਰਾਸ਼ਟਰਵਾਦੀ ਸੋਚ ਅਤੇ ਨੀਤੀਆਂ ਨੂੰ ਜਨਤਾ ਤੱਕ ਲਿਜਾਣ ਦਾ ਕੰਮ ਕੀਤਾ। ਇੱਕ ਸੰਗਠਿਤ, ਸਮਰਪਿਤ ਅਤੇ ਸ਼ਕਤੀ ਪ੍ਰਾਪਤ ਵਰਕਰ ਕਿਸੇ ਸੰਗਠਨ ਦੀ ਸਭ ਤੋਂ ਵੱਡੀ ਸੰਪਤੀ ਹੁੰਦੇ ਹਨ। ਭਾਰਤੀ ਜਨਤਾ ਪਾਰਟੀ ਸ਼ੁਰੂ ਤੋਂ ਹੀ ਇਹ ਸੋਚ ਹੈ ਕਿ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ। ਇਨ੍ਹਾਂ ਨਿਰਸਵਾਰਥ ਵਰਕਰਾਂ ਦੀ ਬਦੌਲਤ ਹੀ ਅੱਜ ਭਾਰਤੀ ਜਨਤਾ ਪਾਰਟੀ ਵਰਕਰਾਂ ‘ਤੇ ਆਧਾਰਿਤ ਵਿਸ਼ਵ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ 44 ਸਾਲਾਂ ਦਾ ਸੁਨਹਿਰੀ ਇਤਿਹਾਸ ਸਖ਼ਤ ਮਿਹਨਤ ਅਤੇ ਸੰਘਰਸ਼ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਧਰਮ ਅਤੇ ਜਾਤ ਦੇ ਭੇਦਭਾਵ ਤੋਂ ਉਪਰ ਉਠ ਕੇ ਦੇਸ਼ ਵਾਸੀਆਂ ਦੇ ਸਰਵਪੱਖੀ ਵਿਕਾਸ ਨੂੰ ਸਮਰਪਿਤ ਹੈ। ਨਰਿੰਦਰ ਮੋਦੀ ਦੇ ਵਿਕਾਸ ਨੂੰ ਦੇਸ਼ ਭਰ ਦੇ ਲੋਕਾਂ ਦਾ ਅਥਾਹ ਪਿਆਰ ਅਤੇ ਸਮਰਥਨ ਮਿਲ ਰਿਹਾ ਹੈ। ਭਾਜਪਾ ਮੋਦੀ ਦੇ ਇਸ ਵਿਕਾਸ ਮਾਡਲ ‘ਤੇ ਲੋਕ ਸਭਾ ਉਪ ਚੋਣਾਂ ਲੜ ਰਹੀ ਹੈ। ਕੇਂਦਰ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਜਲੰਧਰ ਵਿੱਚ ਭਾਜਪਾ ਦੀ ਐਮ.ਪੀ ਬਨਣ ‘ਤੇ ਜਲੰਧਰ ਵਿੱਚ ਵਿਕਾਸ ਦੀ ਰਫ਼ਤਾਰ ਹੋਰ ਵਧੇਗੀ। ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੇ ਵਿਕਾਸ ਲਈ ਵਚਨਬੱਧ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜਲੰਧਰ ਦੀ ਉਪ ਚੋਣ ਸੂਬੇ ਦੀ ਵਿਗੜੀ ਕਾਨੂੰਨ ਵਿਵਸਥਾ ਦੀ ਸਥਿਤੀ, ਸੂਬੇ ‘ਚ ਫੈਲੇ ਭ੍ਰਿਸ਼ਟਾਚਾਰ ਅਤੇ ਸਰਕਾਰ ਦੀ ਅਸਫਲ ਕਾਰਗੁਜ਼ਾਰੀ ਦੇ ਮੁੱਦੇ ‘ਤੇ ਲੜ ਰਹੀ ਹੈ। ਵਪਾਰੀਆਂ ਤੋਂ ਖੁੱਲ੍ਹੇਆਮ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਫਿਰੌਤੀ ਦੀ ਅਦਾਇਗੀ ਨਾ ਹੋਣ ਦੇ ਦਿਨ-ਦਿਹਾੜੇ ਬਾਜ਼ਾਰ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰ ਲੋਕਾਂ ਨੂੰ ਘਰ-ਘਰ ਜਾ ਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਨਾਕਾਮੀਆਂ ਤੋਂ ਜਾਣੂ ਕਰਵਾ ਰਹੇ ਹਨ। ਸੂਬੇ ਦੇ ਲੋਕ ਭਗਵੰਤ ਮਾਨ ਦੀ ਸਰਕਾਰ ਦੇ ਇੱਕ ਸਾਲ ਦੇ ਕੁਸ਼ਾਸਨ ‘ਚ ਤ੍ਰਾਹਿ ਤ੍ਰਾਹਿ ਕਰ ਉਠੇ ਹਨ। ਉਨ੍ਹਾਂ ਕਿਹਾ ਕਿ ਜਲੰਧਰ ਦੇ ਰੁਕੇ ਹੋਏ ਵਿਕਾਸ ਨੂੰ ਸਿਰਫ਼ ਭਾਰਤੀ ਜਨਤਾ ਪਾਰਟੀ ਦਾ ਐਮ.ਪੀ. ਹੀ ਰਫਤਾਰ ਦੇ ਸਕਦਾ ਹੈI ਇਸ ਲੋਕ ਸਭਾ ਜਿਮਣੀ ਚੋਣ ਵਿੱਚ ਭਾਜਪਾ ਜਨਤਾ ਦੇ ਭਰਵੇਂ ਸਮਰਥਨ ਨਾਲ ਜਿੱਤ ਦਰਜ ਕਰੇਗੀ।
ਇਸ ਮੌਕੇ ਸਾਬਕਾ ਵਿਧਾਇਕ ਤੇ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਸੰਸਦੀ ਸਕੱਤਰ ਕ੍ਰਿਸ਼ਨ ਦੇਵ ਭੰਡਾਰੀ, ਸੂਬਾਈ ਮੁੱਖ ਬੁਲਾਰੇ ਅਨਿਲ ਸਰੀਨ, ਮਹਿੰਦਰ ਭਗਤ, ਸਰਬਜੀਤ ਮੱਕੜ, ਸਾਬਕਾ ਡੀਸੀਪੀ ਰਜਿੰਦਰ ਸਿੰਘ, ਸਾਬਕਾ ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ, ਰਮਨ ਪੱਬੀ, ਰਵੀ ਮਹਿੰਦਰੂ, ਸੂਬਾ ਮੀਡੀਆ ਇੰਚਾਰਜ ਜਨਾਰਦਨ ਸ਼ਰਮਾ, ਸੂਬਾ ਸੋਸ਼ਲ ਮੀਡੀਆ ਇੰਚਾਰਜ ਰਾਕੇਸ਼ ਗੋਇਲ, ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ, ਰਾਜੇਸ਼ ਕਪੂਰ, ਰਾਜੀਵ ਢੀਂਗਰਾ, ਰਾਜੂ ਮਾਗੋ, ਜ਼ਿਲ੍ਹਾ ਮੀਤ ਪ੍ਰਧਾਨ ਮਨੀਸ਼ ਵਿੱਜ, ਦਰਸ਼ਨ ਲਾਲ ਭਗਤ, ਗੁਰਵਿੰਦਰ ਲਾਂਬਾ, ਜ਼ਿਲ੍ਹਾ ਸਕੱਤਰ ਅਮਿਤ ਭਾਟੀਆ, ਅਸ਼ਵਨੀ ਅਟਵਾਲ, ਅਨੁ. ਸ਼ਰਮਾ, ਯੋਗੇਸ਼ ਮਲਹੋਤਰਾ, ਸੋਸ਼ਲ ਮੀਡੀਆ ਇੰਚਾਰਜ ਦਿਨੇਸ਼ ਮਲਹੋਤਰਾ, ਪ੍ਰਮੋਦ ਕਸ਼ਯਪ, ਬੀਜੇਯੁਮੋੰ ਜਿਲਾ ਪ੍ਰਧਾਨ ਪੰਕਜ ਜੁਲਕਾ, ਅਜਮੇਰ ਸਿੰਘ ਬਾਦਲ, ਪੀ, ਐੱਸ. ਵਾਲੀਆ, ਕਾਂਤ ਕਰੀਰ, ਦੇਵਕੀ ਨੰਦਨ ਠੁਕਰਾਲ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ: ਭਾਜਪਾ ਦਫਤਰ ਵਿਖੇ ਹਵਨ ਯੱਗ ਕਰਨ ਉਪਰੰਤ ਆਰਤੀ ਕਰਦੇ ਹੋਏ ਅਸ਼ਵਨੀ ਸ਼ਰਮਾ। ਉਨ੍ਹਾਂ ਦੇ ਨਾਲ ਹਨ ਸੌਦਾਨ ਸਿੰਘ, ਸੁਸ਼ੀਲ ਸ਼ਰਮਾ, ਮਨੋਰੰਜਨ ਕਾਲੀਆ, ਰਜਿੰਦਰ ਸਿੰਘ, ਮਹਿੰਦਰਾ ਭਗਤ, ਕੇ ਡੀ ਭੰਡਾਰੀ, ਅਨਿਲ ਸਰੀਨ, ਅਸ਼ੋਕ ਸਰੀਨ ਹਿੱਕੀ, ਰਾਜੇਸ਼ ਕਪੂਰ ਆਦਿ।


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads