March 10, 2026 9:15 pm

ਬਜ਼ੁਰਗਾਂ ਵਿੱਚ ਵੀ ਜਿਉਣ ਦੀ ਭਾਵਨਾ ਕਾਇਮ।

Spread the love

ਬੁਢਲਾਡਾ (ਦਵਿੰਦਰ ਸਿੰਘ ਕੋਹਲੀ)-ਸੀਨੀਅਰ ਸਿਟੀਜਨ ਐਸੋਸੀਏਸ਼ਨ ਬੁਢਲਾਡਾ ਵਲੋਂ ਜੂਨ ਮਹੀਨੇ ਵਿੱਚ ਮੈਂਬਰਾਂ ਦੀ ਵਿਆਹ ਦੀ ਵਰ੍ਹੇਗੰਢ ਅਤੇ ਜਨਮਦਿਨ ਮਨਾਉਣ ਲਈ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਸਮਾਰੋਹ ਵਿਚ ਐਸੋਸੀਏਸ਼ਨ ਦੇ ਮੈਂਬਰ ਸਰਵਸ਼੍ਰੀ ਮਹਾਂਵੀਰ ਪ੍ਰਸ਼ਾਦ/ ਸੰਤੋਸ਼ ਰਾਣੀ, ਸੁਖਦੇਵ ਸਿੰਘ/ ਦਲਵੀਰ ਕੌਰ, ਅਤੇ ਕੇਵਲ ਗਰਗ/ ਸਰੋਜ ਬਾਲਾ ਨੂੰ ਸਨਮਾਨ ਚਿੰਨ੍ਹ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਹਨਾਂ ਵਿਆਹੁਤਾ ਜੋੜਿਆਂ ਦੀ ਜੂਨ ਮਹੀਨੇ ਵਿਆਹ ਦੀ ਵਰ੍ਹੇਗੰਢ ਹੈ। ਇਸ ਤੋਂ ਇਲਾਵਾ ਐਸੋਸੀਏਸ਼ਨ ਦੀ ਮਹਿਲਾ ਮੈਂਬਰ ਜਸਵੀਰ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ, ਉਹਨਾਂ ਦਾ ਜੂਨ ਮਹੀਨੇ ਜਨਮਦਿਨ ਹੈ। ਪ੍ਰੋਗਰਾਮ ਦੋਰਾਨ ਕੇਕ ਕੱਟਿਆ ਗਿਆ ਅਤੇ ਚਾਹ ਪਾਣੀ, ਪਕੌੜਿਆਂ ਅਤੇ ਦੁਪਹਿਰ ਦੇ ਖਾਣੇ ਦਾ ਵੀ ਇੰਤਜ਼ਾਮ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਗਰਗ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਮੈਂਬਰਾਂ ਵਿੱਚ ਜੀਵਨ ਜਿਉਣ ਪ੍ਰਤੀ ਪੂਰਾ ਉਤਸ਼ਾਹ ਹੈ ਅਤੇ ਮੈਂਬਰਾਂ ਵਿੱਚ ਨੋਜਵਾਨਾਂ ਜਿਨੀਂ ਇਛਾ ਸ਼ਕਤੀ ਹੈ।ਇਸ ਮੌਕੇ ਉਨ੍ਹਾਂ ਵੱਲੋਂ ਆਪਣੀ ਮੂਲ ਰਚਨਾ *ਚਮਚੇ* ਵੀ ਸੁਣਾਈ ਗਈ ਜਿਸ ਦੀ ਮੈਂਬਰਾਂ ਵਲੋਂ ਭਰਪੂਰ ਪ੍ਰਸੰਸਾ ਕੀਤੀ ਗਈ। ਐਸੋਸੀਏਸ਼ਨ ਦੀਆਂ ਮਹਿਲਾ ਮੈਂਬਰਾਂ ਸ਼ਸ਼ੀ ਕਾਂਤਾ ਸ਼ੂਦ ਅਤੇ ਲਤਾ ਸਿੰਗਲਾ ਨੇ ਆਪਣੇ ਭਜਨਾਂ ਨਾਲ਼ ਮੰਤਰ ਮੁਗਧ ਕਰ ਦਿੱਤਾ। ਐਸੋਸੀਏਸ਼ਨ ਦੇ ਚੇਅਰਮੈਨ ਇੰਸਪੈਕਟਰ ਸੁਰਜੀਤ ਸਿੰਘ ਨੇ ਸਾਰੇ ਮੈਂਬਰਾਂ ਨੂੰ ਜੀ ਆਇਆਂ ਕਿਹਾ ਅਤੇ ਪ੍ਰੋਜੈਕਟ ਚੇਅਰਮੈਨ ਅਵਿਨਾਸ਼ ਸ਼ੂਦ ਨੇ ਸਭ ਦਾ ਧੰਨਵਾਦ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ੋਕ ਸਿੰਗਲਾ, ਲਤਾ ਸਿੰਗਲਾ,ਸੱਤ ਪਾਲ ਗਰਗ, ਦਰਸ਼ਨ ਸ਼ਰਮਾ, ਸ਼ਸ਼ੀ ਕਾਂਤਾ ਸ਼ੂਦ, ਡਾਕਟਰ ਰਵੀ ਕਾਂਤ, ਵਿਕਾਸ਼ ਬਾਂਸਲ, ਰਸ਼ਮੀ ਬਾਂਸਲ, ਨਿਸ਼ਾ ਤਰੱਨਿਆ,ਨਵੱਨਿਆ ਅਤੇ ਡੈਲਿਸਾ ਆਦਿ ਹਾਜ਼ਰ ਸਨ।


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads